ਨਿਊ ਸਾਊਥ ਵੇਲਜ਼— ਨਿਊ ਸਾਊਥ ਵੇਲਜ਼ ਦੇ ਹੰਟਰ ਖੇਤਰ 'ਚ ਰਾਤ ਦੇ ਸਮੇਂ ਇਕ ਉਬੇਰ ਡਰਾਈਵਰ 'ਤੇ ਨੌਜਵਾਨ ਮੁੰਡਿਆਂ ਦੇ ਗਰੁੱਪ ਨੇ ਹਮਲਾ ਕਰ ਦਿੱਤਾ ਅਤੇ ਉਸ ਦੀ ਕਾਰ ਚੋਰੀ ਕਰ ਲਈ। ਪੁਲਸ ਮੁਤਾਬਕ 35 ਸਾਲਾ ਗਾਬੀਰਲ ਲੋਂਗ ਰਾਤ ਤਕਰੀਬਨ 12.30 ਵਜੇ ਆਪਣੀ ਕਾਰ 'ਚ ਸਵਾਰ ਹੋ ਕੇ ਕੰਮ 'ਤੇ ਜਾ ਰਿਹਾ ਸੀ ਤਾਂ ਚਾਲਰਸਨ ਨਗਰ 'ਚ ਡੁਡਲੇ ਰੋਡ 'ਤੇ 15-20 ਨੌਜਵਾਨ ਲੋਕਾਂ ਦੇ ਗਰੁੱਪ ਨੇ ਉਸ ਨੂੰ ਘੇਰ ਲਿਆ, ਜਿਨ੍ਹਾਂ 'ਚੋਂ 4 ਨੌਜਵਾਨਾਂ ਨੇ ਉਸ ਨੂੰ ਡਰਾਈਵਿੰਗ ਵਾਲੀ ਸੀਟ ਤੋਂ ਘਸੀਟ ਅਤੇ ਉਸ ਨੂੰ ਕੁੱਟਿਆ। ਪੁਲਸ ਨੇ ਦੱਸਿਆ ਕਿ ਇਕ ਹੋਰ ਨੌਜਵਾਨ ਉਸ ਦੀ ਕਾਰ ਦੀ ਛੱਤ 'ਤੇ ਚੜ੍ਹ ਗਿਆ।
ਪੀੜਤ ਲੋਂਗ ਜਾਨ ਬਚਾਉਣ ਲਈ ਆਪਣੇ ਘਰ ਵੱਲ ਦੌੜਿਆ ਪਰ ਦੋ ਵਿਅਕਤੀਆਂ ਨੇ ਉਸ ਦਾ ਪਿਛਾ ਕੀਤਾ ਅਤੇ ਉਸ ਦੀ ਬੈਟ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਕਾਰ ਪਾਰਕਿੰਗ ਵਾਲੀ ਥਾਂ ਨੂੰ ਤੋੜ ਦਿੱਤਾ। ਲੋਂਗ ਦੀ ਕਾਰ ਡੁਡਲੇ ਰੋਡ 'ਤੇ ਹਾਦਸੇ ਦੀ ਸ਼ਿਕਾਰ ਹੋਈ ਮਿਲੀ ਅਤੇ ਕਾਰ 'ਚੋਂ ਉਸ ਦਾ ਪਰਸ ਅਤੇ ਦੋ ਫੋਨ ਗਾਇਬ ਸਨ। ਪੁਲਸ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਲੋਂਗ ਦਾ ਇਲਾਜ ਕੀਤਾ ਜਾ ਰਿਹਾ ਹੈ, ਕੁੱਟਮਾਰ ਕਾਰਨ ਉਸ ਦੀਆਂ ਮਾਸਪੇਸ਼ੀਆਂ 'ਚ ਡੂੰਘੀਆਂ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਕਾਫੀ ਤਕਲੀਫ ਹੋ ਰਹੀ ਹੈ। ਪੁਲਸ ਇਸ ਮਾਮਲੇ ਦੀ ਲੁੱਟ-ਖੋਹ ਅਤੇ ਹਮਲੇ ਦੇ ਤੌਰ 'ਤੇ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਨੌਜਵਾਨਾਂ ਦੀ ਭਾਲ ਕਰ ਰਹੀ ਹੈ।
ਆਰਕੀਟੈਕਚਰ ਦਾ ਬੇਜੋੜ ਨਮੂਨਾ, ਸ਼ਿਪਿੰਗ ਕੰਟੇਨਰ 'ਚ ਬਣਾ ਦਿੱਤਾ ਸ਼ਾਨਦਾਰ ਆਫਿਸ! (ਤਸਵੀਰਾਂ)
NEXT STORY