ਲੰਡਨ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਟੇਨ ਯਾਤਰਾ ਦੌਰਾਨ ਪਾਰਲੀਮੈਂਟ ਸਕੁਵੇਅਰ ਵਿਚ ਤਿਰੰਗੇ ਦੇ ਅਪਮਾਨ ਦੇ ਮਾਮਲੇ ਵਿਚ ਬ੍ਰਿਟਿਸ਼ ਅਧਿਕਾਰੀਆਂ ਨੇ ਮੁਆਫੀ ਮੰਗੀ ਹੈ। ਭਾਰਤ ਵਿਚ ਵਾਪਰੀਆਂ ਹਾਲੀਆ ਘਟਨਾਵਾਂ ਦੇ ਵਿਰੋਧ ਵਿਚ ਮੋਦੀ ਦੀ ਯਾਤਰਾ ਦੌਰਾਨ ਵੱਖ-ਵੱਖ ਭਾਈਚਾਰਿਆਂ ਵਲੋਂ ਪ੍ਰਦਰਸ਼ਨ ਕੀਤੇ ਗਏ ਅਤੇ ਉਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਭਾਰਤ ਨੇ ਇਸ ਉੱਤੇ ਸਖ਼ਤ ਨਾਰਾਜ਼ਗੀ ਜਤਾਈ, ਜਿਸ ਤੋਂ ਬਾਅਦ ਝੰਡਾ ਬਦਲ ਦਿੱਤਾ ਗਿਆ। ਮੋਦੀ ਦੀ ਯਾਤਰਾ ਨਾਲ ਜੁੜੇ ਇਕ ਸੀਨੀਅਰ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਅਸੀਂ ਘਟਨਾ ਉੱਤੇ ਬ੍ਰਿਟਿਸ਼ ਅਧਿਕਾਰੀਆਂ ਦੇ ਸਾਹਮਣੇ ਚਿੰਤਾ ਜਤਾਈ ਅਤੇ ਉਨ੍ਹਾਂ ਨੇ ਘਟਨਾ ਲਈ ਮੁਆਫੀ ਮੰਗ ਲਈ ਹੈ। ਅਸੀਂ ਅਜਿਹੇ ਕੁਝ ਤੱਤਾਂ ਖਿਲਾਫ ਸੁਚੇਤ ਕੀਤਾ ਸੀ ਅਤੇ ਉਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਸੀ। ਭਾਰਤੀ ਝੰਡੇ ਨੂੰ ਹੁਣ ਬਦਲ ਦਿੱਤਾ ਗਿਆ ਹੈ। ਬ੍ਰਿਟੇਨ ਦੇ ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਦੇ ਤਰਜਮਾਨ ਨੇ ਆਖਿਆ ਕਿ ਜੇਕਰ ਲੋਕਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਅਸੀਂ ਪਾਰਲੀਮੈਂਟ ਸਕੁਵੇਅਰ ਉੱਤੇ ਕੁਝ ਲੋਕਾਂ ਦੀ ਇਸ ਹਰਕਤ ਤੋਂ ਹੈਰਾਨ ਹਾਂ ਅਤੇ ਜਿਵੇਂ ਹੀ ਸਾਨੂੰ ਇਸ ਬਾਰੇ ਪਤਾ ਲੱਗਾ ਅਸੀਂ ਹਾਈ ਕਮਿਸ਼ਨਰ ਯਸ਼ਵਰਧਨ ਕੁਮਾਰ ਨਾਲ ਸੰਪਰਕ ਕੀਤਾ ਸੀ।
ਜਹਾਜ਼ 'ਚ ਗਲਤ ਵਿਵਹਾਰ ਕਰਨ ਵਾਲੇ ਕੈਨੇਡੀਅਨ ਨੂੰ 17,450 ਡਾਲਰਾਂ ਦਾ ਜ਼ੁਰਮਾਨਾ
NEXT STORY