ਲੰਡਨ (ਰਾਜਵੀਰ ਸਮਰਾ)— ਬ੍ਰੇਡਫੋਰਡ ਜੇਲ ਵਿਚੋਂ ਸ਼ਰਤਾਂ ਤਹਿਤ ਰਿਹਾਅ ਹੋਏ ਜਸਪਾਲ ਸਿੰਘ ਬਾਰੇ ਜਾਣਕਾਰੀ ਦੇਣ ਦੀ ਪੁਲਿਸ ਵਲੋਂ ਅਪੀਲ ਕੀਤੀ ਗਈ ਹੈ। ਪੁਲਿਸ ਅਨੁਸਾਰ ਜਸਪਾਲ ਸਿੰਘ 6 ਫੁੱਟ 5 ਇੰਚ ਦੇ ਕੱਦ ਦਾ ਪੰਜਾਬੀ ਨੌਜਵਾਨ ਹੈ, ਜਿਸ ਨੇ ਉਸ ਦੇ ਲਾਈਸੈਂਸ ਦੀਆ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਅਤੇ ਹੁਣ ਪੁਲਿਸ ਨੂੰ ਉਸ ਦੀ ਭਾਲ ਹੈ। ਬ੍ਰੇਡਫੋਰਡ ਪੁਲਿਸ ਦੇ ਡਾਇਰੈਕਟਰ ਇੰਸਪੈਕਟਰ ਐਲਨ ਫਲਿਨ ਅਨੁਸਾਰ ਜਸਪਾਲ ਸਿੰਘ ਬ੍ਰੇਡਫੋਰਡ ਵਿਚ ਹੀ ਹੋ ਸਕਦਾ ਹੈ ਅਤੇ ਉਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਉਸ ਨੂੰ ਵਾਪਸ ਜੇਲ ਭੇਜਿਆ ਜਾ ਸਕੇ। ਜੇਕਰ ਕਿਸੇ ਨੇ ਜਸਪਾਲ ਨੂੰ ਦੇਖਿਆ ਹੋਵੇ ਜਾਂ ਉਸ ਬਾਰੇ ਜਾਣਕਾਰੀ ਰੱਖਦਾ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰ ਸਕਦਾ ਹੈ। ਆਪਣੀ ਪਹਿਚਾਣ ਗੁਪਤ ਰੱਖਣ ਦੇ ਚਾਹਵਾਨ ਕਰਾਇਮਸਟੋਪਰਜ ਨਾਲ ਸੰਪਰਕ ਕਰ ਸਕਦੇ ਹਨ।
ਬ੍ਰਿਟੇਨ 'ਚ ਨਸਲੀ ਹਮਲੇ ਦੇ ਪੀੜਤ ਨੇ ਕਿਹਾ—'ਪੱਗ ਨੂੰ ਧਾਰਮਿਕ ਚਿੰਨ ਮੰਨਿਆ ਜਾਵੇ'
NEXT STORY