ਇਸਲਾਮਾਬਾਦ— ਪਾਕਿਸਤਾਨ 'ਚ ਇਕ ਔਰਤ ਨੇ ਆਪਣੇ ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਗੁੰਡਿਆਂ ਤੋਂ ਕੁੱਟਮਾਰ ਕਰਵਾਈ। ਔਰਤ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਉਸ ਦੇ ਪਤੀ ਦੇ ਸੰਬੰਧ ਕਿਸੇ ਹੋਰ ਔਰਤ ਨਾਲ ਹਨ, ਜਿਸ ਲਈ ਉਸ ਨੇ ਅਜਿਹਾ ਕੀਤਾ। ਪੁਲਸ ਨੇ ਇਸ ਸੰਬੰਧ 'ਚ ਲੁਬਨਾ ਕਮਰ ਰਜਾ ਨਾਮੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਔਰਤ ਨੂੰ ਸ਼ੱਕ ਹੈ ਕਿ ਉਸ ਦਾ ਪਤੀ ਰਜ਼ਾ ਕਮਰ ਇਕਬਾਲ ਉਸ ਨੂੰ ਧੋਖਾ ਦੇ ਰਿਹਾ ਸੀ, ਕਿਉਂਕਿ ਉਹ ਉਸ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਦੇਰ ਰਾਤ ਨੂੰ ਘਰ ਆਉਂਦਾ ਸੀ।
ਆਪਣੇ ਧੋਖੇਬਾਜ਼ ਪਤੀ ਨੂੰ ਸਬਕ ਸਿਖਾਉਣ ਲਈ ਲੁਬਨਾ ਨੇ ਇਸ ਗੱਲ ਦਾ ਜ਼ਿਕਰ ਆਪਣੀ ਇਕ ਸਹੇਲੀ ਕੋਸਰ ਨਾਲ ਕੀਤਾ, ਜਿਸ ਨੇ ਉਸ ਨੂੰ ਦੱਸਿਆ ਕਿ ਪੇਸ਼ਾਵਰ ਵਿਚ ਰਹਿਣ ਵਾਲਾ ਉਸ ਦਾ ਪਤੀ, ਇਕਬਾਲ ਨੂੰ ਕੁੱਟਵਾਉਣ ਲਈ ਗੁੰਡਿਆਂ ਦਾ ਇਤਜ਼ਾਮ ਕਰ ਸਕਦਾ ਹੈ। ਇਹ ਗੱਲ ਲੁਬਨਾ ਨੂੰ ਸਹੀ ਲੱਗੀ ਅਤੇ ਉਸ ਨੇ ਆਪਣੇ ਪਤੀ ਨੂੰ ਸਬਕ ਸਿਖਾਉਣ ਲਈ ਗੁੰਡਿਆਂ ਨੂੰ 5 ਲੱਖ ਰੁਪਏ ਦਿੱਤੇ ਸਨ।
ਭਾੜੇ ਦੇ ਗੁੰਡਿਆਂ ਨੇ ਇਸਲਾਮਾਬਾਦ ਪਹੁੰਚ ਕੇ ਲੁਬਨਾ ਦੇ ਘਰ ਜਾ ਕੇ ਉਸ ਦੇ ਪਤੀ ਦੀ ਜੰਮ ਕੇ ਕੁੱਟਮਾਰ ਕੀਤੀ। ਲੁਬਨਾ ਨੇ ਹੀ ਗੁੰਡਿਆਂ ਨੂੰ ਘਰ ਦੇ ਮੁੱਖ ਗੇਟ ਦੀ ਚਾਬੀ ਵੀ ਦਿੱਤੀ ਸੀ। ਇਸ ਯੋਜਨਾ ਤੋਂ ਪਰਦਾ ਉਸ ਸਮੇਂ ਹੱਟ ਗਿਆ, ਜਦੋਂ ਇਕਬਾਲ ਨੂੰ ਕੁੱਟ ਕੇ ਜਾ ਰਹੇ ਗੁੰਡਿਆਂ ਦਾ ਸਾਹਮਣਾ ਘਰ ਦੇ ਉੱਪਰੀ ਹਿੱਸੇ ਵਿਚ ਰਹਿਣ ਵਾਲੇ ਪਰਿਵਾਰ ਦੇ ਹੋਰ ਮੈਂਬਰ ਨਾਲ ਹੋ ਗਿਆ। ਯੋਜਨਾ ਦਾ ਭੇਦ ਖੁੱਲ੍ਹਣ ਦੇ ਡਰ ਤੋਂ ਗੁੰਡਿਆਂ ਨੇ ਘਰ ਦੇ ਇਕ ਵਿਅਕਤੀ 'ਤੇ ਗੋਲੀ ਚਲਾ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਇਹ ਮਾਮਲਾ ਤੁਰੰਤ ਪੁਲਸ ਥਾਣੇ 'ਚ ਦਰਜ ਕੀਤਾ ਗਿਆ। ਪੁਲਸ ਨੇ ਜਾਂਚ ਤੋਂ ਬਾਅਦ ਲੁਬਨਾ ਨੂੰ ਗ੍ਰਿਫਤਾਰ ਕਰ ਲਿਆ।
ਏਅਰ ਸ਼ੋਅ ਦੌਰਾਨ ਥਾਈ ਲੜਾਕੂ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਪਾਇਲਟ ਦੀ ਹੋਈ ਮੌਤ (ਦੇਖੋ ਤਸਵੀਰਾਂ)
NEXT STORY