ਸਿਡਨੀ— ਆਸਟਰੇਲੀਆ ਦੇ ਸਿਡਨੀ 'ਚ ਅਮਰੀਕਾ ਅਤੇ ਆਸਟਰੇਲੀਆ ਨੇ ਅੱਤਵਾਦ ਦੇ ਮੁੱਦੇ 'ਤੇ ਚਰਚਾ ਕੀਤੀ। ਅਮਰੀਕਾ ਦੇ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਕਿਹਾ ਕਿ ਦੋਵੇਂ ਦੇਸ਼ ਅੱਤਵਾਦ ਦੇ ਮੁੱਦੇ 'ਤੇ ਇਕਜੁੱਟ ਹਾਂ ਅਤੇ ਰਹਾਂਗੇ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਅੱਤਵਾਦ ਵਿਰੁੱਧ ਲੜਾਈ ਲੜਨ ਤੋਂ ਨਹੀਂ ਰੁਕਣਗੇ। ਅਸੀਂ ਦੁਸ਼ਮਣ ਵਿਰੁੱਧ ਇਕਜੁੱਟ ਹਾਂ, ਸ਼ਾਇਦ ਉਹ ਸੋਚਦੇ ਹੋਣਗੇ ਕਿ ਉਹ ਸਾਨੂੰ ਡਰਾ ਰਹੇ ਹਨ ਪਰ ਅਸੀਂ ਡਰ ਕੇ ਬੈਠਣ ਵਾਲੇ ਨਹੀਂ ਹਾਂ। ਮੈਟਿਸ ਨੇ ਇਹ ਗੱਲ ਆਸਟਰੇਲੀਆ-ਅਮਰੀਕਾ ਦੀ ਸਲਾਨਾ ਮੰਤਰੀ ਪੱਧਰ ਦੇ ਸਲਾਹ-ਮਸ਼ਵਰੇ ਦੌਰਾਨ ਕਹੀ।
ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਅਮਰੀਕਾ-ਆਸਟਰੇਲੀਆ ਵਿਚਕਾਰ ਇਤਿਹਾਸਕ ਗਠਜੋੜ ਦੇ ਮਹੱਤਵ ਦੀ ਗੱਲ ਕੀਤੀ। ਉਨ੍ਹਾਂ ਨੇ ਲੋਕਤੰਤਰ ਅਤੇ ਸ਼ਾਂਤੀ ਦੇ ਸਿਧਾਂਤਾਂ ਦੀ ਰੱਖਿਆ 'ਤੇ ਜ਼ੋਰ ਦਿੱਤਾ। ਟਿਲਰਸਨ ਅਤੇ ਮੈਟਿਸ ਅਤੇ ਉਨ੍ਹਾਂ ਦੇ ਹਮਰੁਤਬਾ, ਆਸਟਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ, ਰੱਖਿਆ ਮੰਤਰੀ ਮੈਰਿਸ ਪੇਨੇ ਨੇ ਅੱਤਵਾਦ 'ਤੇ ਚਰਚਾ ਕਰਨ ਦੇ ਨਾਲ-ਨਾਲ ਉੱਤਰੀ ਕੋਰੀਆ ਦੇ ਪਰਮਾਣੂੰ ਪ੍ਰੋਗਰਾਮ ਸਮੇਤ ਆਪਸੀ ਰਣਨੀਤਕ ਹਿੱਤਾਂ ਅਤੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ।
ਸਾਹਿਤ ਸੁਰ ਸੰਗਮ ਸਭਾ ਨੇ ਇਟਲੀ ਦੇ ਸ਼ਹਿਰ ਕਰਮੋਨਾ ਵਿਖੇ ਕਰਵਾਇਆ ਮਹਿਫ਼ਲ-ਏ-ਮੁਸ਼ਾਇਰਾ
NEXT STORY