ਵਾਸ਼ਿੰਗਟਨ— ਅਮਰੀਕੀ ਸਮੁੰਦਰੀ ਫੌਜ ਦਾ ਇਕ ਜਹਾਜ਼ ਵਿਵਾਦਿਤ ਚੀਨ ਸਾਗਰ ਖੇਤਰ ਦੇ ਉਸ ਟਾਪੂ ਕੋਲ ਪਹੁੰਚ ਗਿਆ, ਜਿਸ 'ਤੇ ਚੀਨ ਆਪਣਾ ਦਾਅਵਾ ਜਤਾਉਦਾ ਹੈ। ਇਹ ਜਾਣਕਾਰੀ ਅਮਰੀਕਾ ਦੇ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ 'ਸ਼ਿਪਿੰਗ ਸੁਤੰਤਰਤਾ ਦੀ ਮੁਹਿੰਮ ਤਹਿਤ' 'ਯੂ.ਐੱਸ.ਐੱਸ ਡੀਵੇਅ' (ਨਿਰਦੇਸ਼ਤ ਮਿਜ਼ਾਈਲ ਨਾਸ਼ਕ) ਮਿਸਚੀਫ ਟਾਪੂ ਤੋਂ 12 ਨੌਟੀਕਲ ਮੀਲ ਤੋਂ ਵੀ ਘੱਟ ਦੂਰੀ ਤੱਕ ਪਹੁੰਚ ਗਿਆ ਸੀ। ਇਹ ਟਾਪੂ ਸਪਰੈਟਲੀ ਦੀਪ ਸਮੂਹ ਦਾ ਹਿੱਸਾ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਤਹਿਤ ਇਹ ਇਸ ਤਰ੍ਹਾਂ ਦਾ ਪਹਿਲਾ ਅਭਿਆਸ ਹੈ।
'ਕਬੂਤਰ ਜਾ-ਜਾ-ਜਾ', ਚਿੱਠੀ ਨਹੀਂ ਮਾਲ ਟਿਕਾਣੇ ਲਾ ਆ
NEXT STORY