ਵੈਨਕੂਵਰ— ਕੈਨੇਡਾ ਦਾ ਵੈਨਕੂਵਰ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿਚ ਸ਼ੁਮਾਰ ਹੈ। ਸਾਲ 2017 ਦੇ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਸੂਚੀ ਵਿਚ ਵੈਨਕੂਵਰ ਨੂੰ 39ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਇਸ ਰਿਪੋਰਟ ਮੁਤਾਬਕ ਵੈਨਕੂਵਰ ਵਿਚ ਰਹਿਣਾ ਕਾਫੀ ਮਹਿੰਗਾ ਹੈ। ਇਹ ਰਿਪੋਰਟ ਦੁਨੀਆ ਭਰ ਦੀਆਂ 160 ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਦੀ ਤੁਲਨਾ ਕਰਕੇ ਤਿਆਰ ਕੀਤੀ ਗਈ ਹੈ। ਇਨ੍ਹਾਂ ਮਾਪਦੰਡਾਂ ਵਿਚ ਭੋਜਨ, ਪੀਣ ਵਾਲੀਆਂ ਵਸਤਾਂ, ਕੱਪੜੇ, ਘਰ ਦੀਆਂ ਵਸਤਾਂ, ਦੇਖਭਾਲ ਸਹੂਲਤਾਂ ਅਤੇ ਸੇਵਾਵਾਂ, ਘਰਾਂ ਦੇ ਕਿਰਾਏ, ਆਵਾਜਾਈ ਦੀਆਂ ਕੀਮਤਾਂ, ਨਿੱਜੀ ਸਕੂਲਾਂ ਦੀਆਂ ਫੀਸਾਂ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਵੈਨਕੂਵਰ ਵਿਚ ਘਰਾਂ ਦੀਆਂ ਕੀਮਤਾਂ ਆਸਮਾਨ ਤੱਕ ਪਹੁੰਚ ਰਹੀਆਂ ਹਨ। ਇੱਥੇ ਘਰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਦੁਨੀਆ ਦੇ 133 ਮਹਿੰਗੇ ਸ਼ਹਿਰਾਂ ਦੀ ਸੂਚੀ ਵਿਚ ਵੈਨਕੂਵਰ ਤੋਂ ਇਲਾਵਾ ਕੈਨੇਡਾ ਦੇ ਮਾਂਟਰੀਅਲ (62) ਅਤੇ ਟੋਰਾਂਟੋ (86) ਸ਼ਹਿਰ ਸ਼ਾਮਲ ਹਨ। ਸਿੰਗਾਪੁਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਹੈ। ਕਜ਼ਾਕਿਸਤਾਨ ਦੁਨੀਆ ਦਾ ਸਭ ਤੋਂ ਸਸਤਾ ਸ਼ਹਿਰ ਹੈ। ਇਸ ਸੂਚੀ ਵਿਚ ਭਾਰਤ ਦੇ ਵੀ ਤਿੰਨ ਸ਼ਹਿਰ ਸ਼ਾਮਲ ਹਨ। ਇਹ ਸ਼ਹਿਰ ਕ੍ਰਮਵਾਰ ਦਿੱਲੀ(124), ਚੇਨਈ (127), ਮੁੰਬਈ (127), ਬੰਗਲੌਰ (131) ਹਨ।
ਦੁਨੀਆ ਦੇ ਮਹਿੰਗੇ ਚੋਟੀ ਦੇ 10 ਸ਼ਹਿਰ ਇਸ ਤਰ੍ਹਾਂ ਹਨ—
1. ਸਿੰਗਾਪੁਰ
2. ਹਾਂਗਕਾਂਗ
3. ਜਿਉਰਿਖ
4. ਟੋਕੀਓ
5. ਓਸਾਕਾ
6. ਸਿਓਲ
7. ਜੇਨੇਵਾ
8. ਪੈਰਿਸ
9. ਨਿਊ ਯਾਰਕ
10. ਕੋਪੇਨਹੇਗਨ
ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਕੀਤੀ ਇਹ ਅਪੀਲ
NEXT STORY