ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਮੈਲਬੌਰਨ 'ਚ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਲੜਾਈ ਦੀ ਵੀਡੀਓ ਸਾਹਮਣੇ ਆਈ ਹੈ। ਦਰਅਸਲ ਮੈਲਬੌਰਨ ਦੇ ਇਕ ਮਸ਼ਹੂਰ ਕੈਫੇ ਦੇ ਬਾਹਰ ਦੁਪਹਿਰ ਤਕਰੀਬਨ 12.30 ਵਜੇ ਵਿਅਕਤੀ ਨੇ ਦੂਜੇ ਵਿਅਕਤੀ ਨੂੰ ਮੁੱਕੇ ਮਾਰੇ। ਇਹ ਸਾਰੀ ਘਟਨਾ ਕੈਫੇ ਦੇ ਬਾਹਰ ਲੱਗੇ ਕੈਮਰੇ 'ਚ ਕੈਦ ਹੋ ਗਈ। ਇਸ ਲੜਾਈ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਪੀੜਤ ਵਿਅਕਤੀ ਨੇ ਕੈਫੇ ਦੇ ਅੰਦਰ ਇਕ ਲਾਈਬਰੇਰੀ 'ਚ ਇਕ ਔਰਤ ਨੂੰ ਧਮਕੀ ਦਿੱਤੀ ਸੀ।
ਵੀਡੀਓ 'ਚ ਦਿਖਾਇਆ ਗਿਆ ਹੈ ਕਿ ਵੱਡੇ ਕੱਦ ਦਾ ਵਿਅਕਤੀ ਛੋਟੇ ਕੱਦ ਦੇ ਵਿਅਕਤੀ ਦੇ ਮੁੱਕੇ ਮਾਰਦਾ। ਉਸ ਨੇ ਉਸ ਦੇ ਸਿਰ 'ਤੇ ਕਈ ਵਾਰ ਮੁੱਕੇ ਮਾਰੇ। ਇਕ ਚਸ਼ਮਦੀਦ ਨੇ ਉਨ੍ਹਾਂ ਦੀ ਲੜਾਈ ਨੂੰ ਦੇਖਿਆ ਅਤੇ ਦਖਲ ਅੰਦਾਜ਼ੀ ਕੀਤੀ ਅਤੇ ਦੋਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹਟੇ। ਜੇਮਾ ਰੈੱਡਫੋਰਡ ਨਾਂ ਦੇ ਇਕ ਹੋਰ ਵਿਅਕਤੀ ਨੇ ਇਸ ਘਟਨਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਇਹ ਸਭ ਕੁਝ ਬਹੁਤ ਭਿਆਨਕ ਸੀ। ਉਹ ਇਹ ਸਭ ਕੈਫੇ ਦੇ ਅੰਦਰ ਦੇਖ ਰਿਹਾ ਸੀ। ਉਸ ਨੇ ਸੁਰੱਖਿਆ ਗਾਰਡ ਨੂੰ ਫੋਨ 'ਤੇ ਸੂਚਨਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਦੋਹਾਂ ਨੂੰ ਵੱਖ ਕੀਤਾ ਗਿਆ।
ਨਵਜੰਮੇ ਬੱਚੇ ਨੂੰ ਮਾਰਨ ਲਈ ਮਾਂ ਨੇ ਛੱਡਿਆ ਬਾਥਟਬ 'ਚ, ਹੋਈ ਮੌਤ
NEXT STORY