ਕੈਨਬਰਾ— ਡਿਊਕ ਆਫ ਯਾਰਕ ਇਸ ਮਹੀਨੇ ਦੇ ਅਖੀਰ ਵਿਚ ਆਸਟ੍ਰੇਲੀਆ ਦੇ ਪੂਰਬੀ ਸੂਬਿਆਂ ਦੇ ਦੌਰੇ 'ਤੇ ਜਾਣਗੇ। ਪ੍ਰਿੰਸ ਐਂਡਰਿਊ, ਮਹਾਰਾਣੀ ਐਲੀਜ਼ਾਬੇਥ ਦੂਜੀ ਅਤੇ ਪ੍ਰਿੰਸ ਫਿਲਿਪ ਦੇ ਦੂਜੇ ਬੇਟੇ ਹਨ। ਉਹ 18 ਸਤੰਬਰ ਨੂੰ ਮੈਲਬੌਰਨ ਵਿਚ ਸਰਕਾਰੀ ਹਾਊਸ ਵਿਚ ਰਾਤ ਦਾ ਭੋਜਨ ਕਰਨਗੇ।
ਆਪਣੇ ਇਸ ਦੌਰੇ ਦੌਰਾਨ ਪ੍ਰਿੰਸ ਐਂਡਰਿਊ ਕੁਈਨਜ਼ਲੈਂਡ ਗੋਲਡ ਕੋਸਟ ਦੀਆਂ ਯੂਨੀਵਰਸਿਟੀਆਂ ਅਤੇ ਸਰਕਾਰੀ ਅਦਾਰਿਆਂ ਵਿਚ ਜਾਣਗੇ। ਫਿਰ ਉਹ ਨਿਊ ਸਾਊਥ ਵੇਲਜ਼ ਦੇ ਸ਼ਹਿਰ ਵੋਲੋਂਗੋਂਗ ਅਤੇ ਸਿਡਨੀ ਜਾਣਗੇ। ਆਪਣੇ ਇਸ ਦੌਰੇ ਮਗਰੋਂ ਪ੍ਰਿੰਸ 29 ਸਤੰਬਰ ਨੂੰ ਮੱਧ ਪੂਰਬ ਲਈ ਰਵਾਨਾ ਹੋਣਗੇ।
ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ''ਕੀਰਤਨ ਤੇ ਕਵੀਸ਼ਰੀ'' ਮੁਕਾਬਲੇ 17 ਸਤੰਬਰ ਨੂੰ
NEXT STORY