ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਪੱਛਮੀ ਸਿਡਨੀ 'ਚ ਮੰਗਲਵਾਰ ਨੂੰ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਹ ਹਾਦਸਾ ਅਬੋਟਸ ਰੋਡ 'ਤੇ ਦੁਪਹਿਰ ਤਕਰੀਬਨ 1.30 ਵਜੇ ਵਾਪਰਿਆ। ਕਾਰ ਦੀ ਬਿਜਲੀ ਦੀ ਖੰਭੇ ਨਾਲ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ਸਵਾਰ ਵਿਅਕਤੀ ਫਸ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਕਾਰ 'ਚ 3 ਬਾਲਗ ਰੋਗੀ ਅਤੇ 3 ਬੱਚੇ ਵੀ ਸਵਾਰ ਸਨ, ਜਿਨ੍ਹਾਂ 'ਚੋਂ 2 ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਘਟਨਾ ਵਾਲੀ ਥਾਂ 'ਤੇ ਪੁੱਜੇ ਫਾਇਰ ਅਤੇ ਬਚਾਅ ਕਰਮਚਾਰੀਆਂ ਨੇ ਕਾਰ ਅੰਦਰ ਫਸੇ ਵਿਅਕਤੀ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ। ਤਿੰਨਾਂ ਬੱਚਿਆਂ ਨੂੰ ਵੈਸਟਮੀਟ ਚਿਲਡਰਨ ਹਸਪਤਾਲ ਪਹੁੰਚਾਇਆ ਗਿਆ।
ਤਿੰਨ ਬਾਲਗ ਰੋਗੀਆਂ 'ਚੋਂ ਇਕ ਨੂੰ ਵੈਸਟਮੀਟ ਹਸਪਤਾਲ ਅਤੇ ਦੋ ਨੂੰ ਲੀਵਰਪੂਲ ਹਸਪਤਾਲ 'ਚ ਟਰਾਂਸਫਰ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਦੋਹਾਂ ਪਾਸਿਓਂ ਰੋਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਸਰਕਸ ਦੇ ਸ਼ੋਅ ਦੌਰਾਨ ਪਿੰਜ਼ਰੇ ਵਿਚੋਂ ਬਾਹਰ ਆ ਗਿਆ ਸ਼ੇਰ, ਹੋਇਆ ਬੁਰਾ ਹਾਲ(ਵੀਡੀਓ)
NEXT STORY