ਬੀਜਿੰਗ (ਬਿਊਰੋ)— ਚੀਨ ਵਿਚ ਆਪਣਾ ਦਬਦਬਾ ਵਧਾਉਣ ਮਗਰੋਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੇ ਹਨ। ਇਕ ਉਦੇਸ਼ ਤਹਿਤ ਰਾਸ਼ਟਰਪਤੀ ਸ਼ੀ ਜਿਨਪਿੰਗ ਸਿਚੁਆਨ ਸੂਬੇ ਦੇ ਜੈਂਕੀ ਪਿੰਡ ਦਾ ਦੌਰਾ ਕਰਨ ਗਏ ਸਨ। ਇਹ ਦੌਰਾ ਗਰੀਬੀ ਹਟਾਉਣ ਦੇ ਪ੍ਰੋਗਰਾਮ ਤਹਿਤ ਕੀਤਾ ਗਿਆ ਸੀ। ਇਸ ਦੌਰਾਨ ਜਿਨਪਿੰਗ ਹੱਥਾਂ ਨਾਲ ਬਣੇ ਕੈਨਵਾਸ ਦੇ ਬੂਟਾਂ ਦੀ ਦੁਕਾਨ ਦਾ ਨਿਰੀਖਣ ਕਰਨ ਪਹੁੰਚੇ। ਉਨ੍ਹਾਂ ਨੇ ਉੱਥੇ ਇਕ ਬੂਟ ਵੇਚਣ ਵਾਲੀ ਔਰਤ ਨਾਲ ਗੱਲਬਾਤ ਕੀਤੀ। ਇਸ ਦੌਰਾਨ ਔਰਤ ਵਿਕਰੇਤਾ ਨੇ ਉਨ੍ਹਾਂ ਨੂੰ ਇਕ ਜੋੜੀ ਬੂਟ ਮੁਫਤ ਲੈਣ ਦੀ ਪੇਸ਼ਕਸ਼ ਕੀਤੀ। ਪਰ ਜਿਨਪਿੰਗ ਨੇ ਮੁਫਤ ਵਿਚ ਬੂਟ ਲੈਣ ਤੋਂ ਇਨਕਾਰ ਕੀਤਾ ਅਤੇ ਉਸ ਜੋੜੀ ਦੇ ਪੂਰੇ ਪੈਸੇ ਚੁਕਾਏ। ਆਖਿਰ ਵਿਚ ਔਰਤ ਨੇ ਪੁੱਛ ਹੀ ਲਿਆ ਕਿ ਪੈਸੇ ਪੂਰੇ ਹਨ ਨਾ। ਰਾਸ਼ਟਰਪਤੀ ਜਿਨਪਿੰਗ ਨੇ ਕਿਹਾ ਕਿ ਉਹ ਕਦੇ ਇਸ ਤਰ੍ਹਾਂ ਦੀ ਦਿਆਲੁਤਾ ਸਵੀਕਾਰ ਨਹੀਂ ਕਰਦੇ। ਇਸ ਦੌਰਾਨ ਰਾਸ਼ਟਰਪਤੀ ਨੇ ਔਰਤ ਨਾਲ ਹੱਥ ਵੀ ਮਿਲਾਇਆ। ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਅਪਲੋਡ ਹੁੰਦੇ ਹੀ ਵਾਇਰਲ ਹੋ ਗਿਆ। ਹੁਣ ਤੱਕ 5 ਲੱਖ ਤੋਂ ਜ਼ਿਆਦਾ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।
ਬ੍ਰਿਟਿਸ਼ ਸਰਕਾਰ ਦਾ ਸਿਹਤ ਕਰਮਚਾਰੀਆਂ ਨੂੰ ਅਜੀਬ ਆਫਰ
NEXT STORY