ਪਰਥ,(ਬਿਊਰੋ)— ਡੂੰਘੇ ਪੂਲ 'ਚ ਲੋਕਾਂ ਨੂੰ ਤੈਰਦੇ ਦੇਖਣਾ ਆਪਣੇ ਆਪ 'ਚ ਰੁਮਾਂਚ ਪੈਦਾ ਕਰਨ ਵਾਲਾ ਹੁੰਦਾ ਹੈ, ਜੇਕਰ ਗੱਲ ਸਿਰਫ਼ 9 ਮਹੀਨੇ ਦੀ ਬੱਚੇ ਦੀ ਹੋਵੇ ਤਾਂ ਹੈਰਾਨੀ ਹੁੰਦੀ ਹੈ। ਅਸੀ ਤਾਂ ਇਸ ਸੋਚ 'ਚ ਡੁੱਬ ਜਾਵਾਗੇ ਕਿ 9 ਮਹੀਨੇ ਦਾ ਵੀ ਬੱਚਾ ਕਿਵੇਂ ਤੈਰ ਸਕਦਾ ਹੈ ਪਰ ਇਹ ਸੱਚ ਹੈ। ਆਸਟਰੇਲੀਆ 'ਚ ਤਾਂ ਇਕ ਬੱਚੇ ਅਜਿਹਾ ਹੀ ਕਰ ਦਿਖਾਇਆ ਹੈ। ਇਕ ਔਰਤ ਨੇ ਆਪਣੇ 9 ਮਹੀਨੇ ਦੇ ਬੱਚੇ ਨੂੰ ਤੈਰਨ ਦੇ ਲਈ ਸਵੀਮਿੰਗ ਪੂਲ 'ਚ ਉਤਾਰਿਆ। ਇਸ ਦੇ ਲਈ ਟ੍ਰੇਨਰ ਦੀ ਮਦਦ ਲਈ ਗਈ। ਬੱਚਾ ਮਜ਼ੇ ਨਾਲ ਪੂਲ 'ਚ ਤੈਰਦਾ ਹੋਏ ਦੇਖਿਆ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਈ ਹੈ। ਪਰਥ ਦੀ ਰਹਿਣ ਵਾਲੀ ਰਾਕਸੈਨ ਟਰਨਰ ਨੇ ਫੇਸਬੁੱਕ ਉੱਤੇ ਵੀਡੀਓ ਸ਼ੇਅਰ ਕੀਤਾ ਜਿਸ ਵਿਚ ਉਸ ਨੇ ਸਵਿਮ ਸੇਫਟੀ ਦਾ ਮੁੱਦਾ ਚੁੱਕਿਆ ਹੈ। ਉਸ ਦੇ ਬੇਟੇ ਮੈਕਸ ਨੇ ਕਿਡਸ ਅਕਵਾਟਿਕ ਸਰਵਾਇਵਲ ਸਕੂਲ ਜਾਇਨ ਕੀਤਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਸ ਦੀ ਇੰਸਟਰਕਟਰ ਉਸ ਨੂੰ ਪੂਲ ਵਿਚ ਸਿਰ ਦੇ ਜੋਰ ਪਾ ਦਿੰਦੀ ਹੈ ਅਤੇ ਹੋਲੀ-ਹੋਲੀ ਆਪਣੇ ਆਪ ਨੂੰ ਸੰਭਾਲਦਾ ਬੈਕ ਸਵੀਮਿੰਗ ਕਰਨ ਲੱਗਦਾ ਹੈ।
ਫੌਜ ਨੇ ਆਈ.ਐੱਸ. ਦੇ ਕਬਜ਼ੇ 'ਚੋਂ ਛੁਡਾਇਆ ਦਰ ਅਲ-ਜ਼ੂਰ
NEXT STORY