ਵਿਕਟੋਰੀਆ— ਕੈਨੇਡਾ ਯਾਤਰਾ ਦੇ ਤੀਜੇ ਦਿਨ ਭਾਵ ਕਿ ਸੋਮਵਾਰ ਨੂੰ 'ਡਿਊਕ ਐੈਂਡ ਡੈਚਸ ਆਫ ਕੈਮਬ੍ਰਿੱਜ' ਵਲੋਂ ਬ੍ਰਿਟਿਸ਼ ਕੋਲੰਬੀਆ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਲਾਕੇ ਬੇਲਾ ਬੇਲਾ ਦਾ ਦੌਰਾ ਕੀਤਾ ਗਿਆ। ਹਾਲਾਂਕਿ ਮੌਸਮ ਦੀ ਖ਼ਰਾਬੀ ਕਾਰਨ ਉਹ ਇੱਥੋਂ ਦੀਆਂ ਬਹੁਤ ਸਾਰੀਆਂ ਥਾਂਵਾਂ ਨੂੰ ਦੇਖ ਨਹੀਂ ਸਕੇ। ਇਸ ਪਿੱਛੋਂ ਸ਼ਾਮ ਨੂੰ ਵਿਕਟੋਰੀਆ ਦੇ ਗੌਰਮਿੰਟ ਹਾਊਸ ਵਿਖੇ ਸ਼ਾਹੀ ਜੋੜੇ ਲਈ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ 'ਚ ਸਿਆਸੀ ਅਤੇ ਸ਼ਹਿਰੀ ਪ੍ਰਸ਼ਾਸਨ ਦੇ ਆਗੂਆਂ ਸਮੇਤ ਕਰੀਹ 200 ਸ਼ਾਮਲ ਹੋਏ ਸਨ। ਪਾਰਟੀ 'ਚ ਜਿਵੇਂ ਹੀ ਪ੍ਰਿੰਸ ਵਿਲੀਅਮ ਅਤੇ ਕੇਟ ਪਹੁੰਚੇ, ਸਾਰੇ ਲੋਕਾਂ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਪਾਰਟੀ ਦੌਰਾਨ ਜਿਸ ਸਖ਼ਸ਼ੀਅਤ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕੰਮ ਕੀਤਾ, ਉਹ ਸੀ ਕੇਟ ਮਿਡਲਟਨ। ਕੇਟ ਇਸ ਪਾਰਟੀ 'ਚ ਲਾਲ ਰੰਗ ਦੀ ਪੋਸ਼ਾਕ ਪਹਿਨ ਕੇ ਆਈ, ਜਿਸ 'ਚ ਉਹ ਕਾਫ਼ੀ ਖੂਬਸੂਰਤ ਅਤੇ ਆਕਰਸ਼ਕ ਲੱਗ ਰਹੀ ਸੀ ਅਤੇ ਉਸ ਨੇ ਦੇਖ ਕੇ ਹਰੇਕ ਦੇ ਮੂੰਹ 'ਚੋਂ ਬਸ ਵਾਹ-ਵਾਹ ਨਿਕਲ ਰਹੀ ਸੀ। ਕੇਟ ਦੀ ਇਸ ਪੋਸ਼ਾਕ ਦੀ ਕੀਮਤ 2000 ਡਾਲਰ ਸੀ।ਵਿਕਟੋਰੀਆ— ਕੈਨੇਡਾ ਯਾਤਰਾ ਦੇ ਤੀਜੇ ਦਿਨ ਭਾਵ ਕਿ ਸੋਮਵਾਰ ਨੂੰ 'ਡਿਊਕ ਐੈਂਡ ਡੈਚਸ ਆਫ ਕੈਮਬ੍ਰਿੱਜ' ਵਲੋਂ ਬ੍ਰਿਟਿਸ਼ ਕੋਲੰਬੀਆ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਲਾਕੇ ਬੇਲਾ ਬੇਲਾ ਦਾ ਦੌਰਾ ਕੀਤਾ ਗਿਆ। ਹਾਲਾਂਕਿ ਮੌਸਮ ਦੀ ਖ਼ਰਾਬੀ ਕਾਰਨ ਉਹ ਇੱਥੋਂ ਦੀਆਂ ਬਹੁਤ ਸਾਰੀਆਂ ਥਾਂਵਾਂ ਨੂੰ ਦੇਖ ਨਹੀਂ ਸਕੇ। ਇਸ ਪਿੱਛੋਂ ਸ਼ਾਮ ਨੂੰ ਵਿਕਟੋਰੀਆ ਦੇ ਗੌਰਮਿੰਟ ਹਾਊਸ ਵਿਖੇ ਸ਼ਾਹੀ ਜੋੜੇ ਲਈ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ 'ਚ ਸਿਆਸੀ ਅਤੇ ਸ਼ਹਿਰੀ ਪ੍ਰਸ਼ਾਸਨ ਦੇ ਆਗੂਆਂ ਸਮੇਤ ਕਰੀਹ 200 ਸ਼ਾਮਲ ਹੋਏ ਸਨ। ਪਾਰਟੀ 'ਚ ਜਿਵੇਂ ਹੀ ਪ੍ਰਿੰਸ ਵਿਲੀਅਮ ਅਤੇ ਕੇਟ ਪਹੁੰਚੇ, ਸਾਰੇ ਲੋਕਾਂ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਪਾਰਟੀ ਦੌਰਾਨ ਜਿਸ ਸਖ਼ਸ਼ੀਅਤ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕੰਮ ਕੀਤਾ, ਉਹ ਸੀ ਕੇਟ ਮਿਡਲਟਨ। ਕੇਟ ਇਸ ਪਾਰਟੀ 'ਚ ਲਾਲ ਰੰਗ ਦੀ ਪੋਸ਼ਾਕ ਪਹਿਨ ਕੇ ਆਈ, ਜਿਸ 'ਚ ਉਹ ਕਾਫ਼ੀ ਖੂਬਸੂਰਤ ਅਤੇ ਆਕਰਸ਼ਕ ਲੱਗ ਰਹੀ ਸੀ ਅਤੇ ਉਸ ਨੇ ਦੇਖ ਕੇ ਹਰੇਕ ਦੇ ਮੂੰਹ 'ਚੋਂ ਬਸ ਵਾਹ-ਵਾਹ ਨਿਕਲ ਰਹੀ ਸੀ। ਕੇਟ ਦੀ ਇਸ ਪੋਸ਼ਾਕ ਦੀ ਕੀਮਤ 2000 ਡਾਲਰ ਸੀ। ਕੇਟ ਦੀ ਇਸ ਪੋਸ਼ਾਕ 'ਤੇ ਮੇਪਲ ਰੁੱਖ ਦੇ ਪੱਤੇ ਦਾ ਚਮਕਦਾਰ ਬਰੋਚ ਵੀ ਲੱਗਾ ਹੋਇਆ ਸੀ।
ਸੋਮਾਲੀਆ 'ਚ 23 ਅਕਤਬੂਰ ਨੂੰ ਸੰਸਦ ਮੈਂਬਰ ਅਤੇ 30 ਨਵੰਬਰ ਨੂੰ ਰਾਸ਼ਟਰਪਤੀ ਦੀਆਂ ਚੋਣਾਂ
NEXT STORY