ਵਿਕਟੋਰੀਆ (ਬਿਊਰੋ)— ਆਸਟ੍ਰੇਲੀਆ ਦੇ ਪੱਛਮੀ ਵਿਕਟੋਰੀਆ 'ਚ ਇਕ ਕਾਰ ਦੀ ਯਾਤਰੀ ਟਰੇਨ ਨਾਲ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ 'ਚ ਸਵਾਰ ਔਰਤ ਅਤੇ ਉਸ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਹ ਹਾਦਸਾ ਸ਼ੁੱਕਰਵਾਰ ਦੀ ਸ਼ਾਮ ਨੂੰ ਤਕਰੀਬਨ 5.00 ਵਜੇ ਵਾਪਰਿਆ।
ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿਚ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ ਅਤੇ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸਾ ਪੱਛਮੀ ਵਿਕਟੋਰੀਆ ਦੇ ਟਾਊਨ ਕਰੇਸੀ 'ਚ ਵਾਪਰਿਆ।
ਦਰਅਸਲ ਕਾਰ ਕ੍ਰਾਸਿੰਗ ਕਰ ਰਹੀ ਸੀ ਕਿ ਉਸ ਦੀ ਟਰੇਨ ਨਾਲ ਜ਼ਬਰਦਸਤ ਟੱਕਰ ਹੋ ਗਈ। ਪੁਲਸ ਮੁਤਾਬਕ ਔਰਤ ਕਾਰ ਦੀ ਪਿਛਲੀ ਸੀਟ 'ਤੇ ਸਵਾਰ ਸੀ ਅਤੇ ਹਾਦਸੇ ਵਿਚ ਟਰੇਨ ਦੀ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਸ ਵਲੋਂ ਘਟਨਾ ਦੀ ਜਾਂਚ ਜਾਰੀ ਹੈ।
ਪ੍ਰਮਾਣੂੰ ਪ੍ਰੀਖਣ ਸੰਬੰਧੀ ਲੱਗੀਆਂ ਰੋਕਾਂ ਨੂੰ ਹਟਾਉਣ ਦੀ ਮੰਗ ਕਰ ਰਿਹੈ ਉੱਤਰੀ ਕੋਰੀਆ
NEXT STORY