ਮੈਲਬੌਰਨ— ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਅਪਰਾਧ ਦੀਆਂ ਘਟਨਾਵਾਂ ਆਏ ਦਿਨ ਵਧ ਰਹੀਆਂ ਹਨ। ਆਸਟਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਸੋਮਵਾਰ ਨੂੰ ਇਕ ਸ਼ਾਪਿੰਗ ਸੈਂਟਰ ਦੇ ਗੇਟ 'ਤੇ ਇਕ ਵਿਅਕਤੀ ਵਲੋਂ ਕੁਹਾੜੀ ਨਾਲ ਔਰਤ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਦੀ ਖਬਰ ਸ਼ਾਪਿੰਗ ਸੈਂਟਰ 'ਚ ਫੈਲਦੇ ਹੀ ਗਾਹਕ ਹੈਰਾਨ ਰਹਿ ਗਏ ਅਤੇ ਉਨ੍ਹਾਂ 'ਚ ਡਰ ਦਾ ਮਾਹੌਲ ਹੈ। ਪੁਲਸ ਨੂੰ ਤਕਰੀਬਨ 10 ਵਜੇ ਫੋਨ ਜ਼ਰੀਏ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਇਹ ਘਟਨਾ ਦੱਖਣੀ-ਪੂਰਬੀ ਮੈਲਬੌਰਨ ਦੇ ਸ਼ਾਪਿੰਗ ਸੈਂਟਰ 'ਚ ਸਵੇਰ ਦੇ ਸਮੇਂ ਵਾਪਰੀ।
ਪੁਲਸ ਨੇ ਮੌਕੇ 'ਤੇ ਪੁੱਜ ਕੇ ਗੰਭੀਰ ਰੂਪ ਨਾਲ ਜ਼ਖਮੀ ਹੋਈ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ। ਪੁਲਸ ਦਾ ਕਹਿਣਾ ਹੈ ਕਿ ਔਰਤ ਦੀ ਉਮਰ ਤਕਰੀਬਨ 30 ਸਾਲ ਹੈ, ਉਸ 'ਤੇ ਇਕ ਵਿਅਕਤੀ ਵਲੋਂ ਕੁਹਾੜੀ ਨਾਲ ਕਈ ਵਾਰ ਕੀਤੇ ਗਏ। ਇਸ ਘਟਨਾ ਦੇ ਤੁਰੰਤ ਬਾਅਦ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਸ 'ਤੇ ਦੋਸ਼ ਲਾਏ ਹਨ। ਦੋਸ਼ੀ ਵਿਅਕਤੀ ਨੇ ਔਰਤ 'ਤੇ ਹਮਲਾ ਕਿਉਂ ਕੀਤਾ, ਇਸ ਬਾਰੇ ਉਹ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਔਰਤ ਨੂੰ ਜਾਣਦਾ ਹੈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਖੂਨ ਨਾਲ ਲਹੂ-ਲੁਹਾਨ ਇਕ ਤੌਲੀਆ ਬਰਾਮਦ ਕੀਤਾ ਹੈ।
ਸੰਗਰੂਰ ਦੀ ਕੁੜੀ ਨੇ ਅਮਰੀਕਾ 'ਚ ਜਿੱਤੀ ਸਕਾਲਰਸ਼ਿਪ, ਰੌਸ਼ਨ ਕੀਤਾ ਮਾਪਿਆਂ ਦਾ ਨਾਂ
NEXT STORY