ਮਾਸਕੋ— ਅੱਜ-ਕੱਲ੍ਹ ਸਮਾਰਟਫੋਨ ਦਾ ਜ਼ਮਾਨਾ ਹੈ ਪਰ ਇਸ ਨੇ ਲੋਕਾਂ ਨੂੰ ਸਮਾਰਟ ਨਹੀਂ ਬਣਾਇਆ ਸਗੋਂ ਉਨ੍ਹਾਂ ਦੇ ਸੋਚਣ-ਸਮਝਣ ਦੀ ਸਮਰੱਥਾ ਹੀ ਖਤਮ ਕਰ ਦਿੱਤੀ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਵਿਚ ਸਮਾਰਟਫੋਨ 'ਚ ਰੁੱਝੀ ਔਰਤ ਪੱਟੜੀ 'ਤੇ ਪਹੁੰਚੀ ਤਾਂ ਉਸ ਨੂੰ ਇਸ ਗੱਲ ਦਾ ਧਿਆਨ ਹੀ ਨਹੀਂ ਰਿਹਾ ਕਿ ਟਰੇਨ ਤੇਜ਼ੀ ਨਾਲ ਉਸ ਵੱਲ ਆ ਰਹੀ ਹੈ। ਪੈਦਲ ਚੱਲ ਰਹੀ ਇਸ ਔਰਤ ਨੇ ਜਦੋਂ ਬੇਧਿਆਨੀ ਵਿਚ ਪੱਟੜੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸੇ ਸਮੇਂ ਟਰੇਨ ਉਸ ਵਿਚ ਆ ਕੇ ਵੱਜੀ। ਆਖਰੀ ਸਮੇਂ ਵਿਚ ਔਰਤ ਨੇ ਟਰੇਨ ਨੂੰ ਆਪਣੇ ਵੱਲ ਆਉਂਦੇ ਹੋਏ ਦੇਖ ਵੀ ਲਿਆ ਪਰ ਉਸ ਕੋਲ ਕੁਝ ਵੀ ਕਰਨ ਦਾ ਸਮਾਂ ਨਹੀਂ ਬਚਿਆ ਸੀ ਅਤੇ ਉਹ ਟਰੇਨ ਦੀ ਲਪੇਟ ਵਿਚ ਆ ਗਈ। ਔਰਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਿਸ ਸਮੇਂ ਇਹ ਹਾਦਸਾ ਹੋਇਆ ਟਰੇਨ ਨੂੰ ਇਕ ਔਰਤ ਚਲਾ ਰਹੀ ਸੀ। ਉਸ ਨੇ ਪੱਟੜੀ 'ਤੇ ਔਰਤ ਨੂੰ ਦੇਖ ਕੇ ਟਰੇਨ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਤੇਜ਼ ਰਫਤਾਰ ਹੋਣ ਕਰਕੇ ਉਹ ਟਰੇਨ ਰੋਕ ਨਾ ਸਕੀ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਮਹਿਲਾ ਡਰਾਈਵਰ ਕੈਬਿਨ ਦਾ ਦਰਵਾਜ਼ਾ ਖੋਲ੍ਹ ਕੇ ਔਰਤ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਉਹ ਉਸ ਪੀੜਤ ਔਰਤ ਨੂੰ ਬਚਾ ਨਹੀਂ ਸਕੀ।
ਚੀਨ 'ਚ ਬੁੱਧਵਾਰ ਨੂੰ ਦਾਖਲ ਹੋਵੇਗਾ ਚੱਕਰਵਾਤੀ ਤੂਫਾਨ ਮੇਗੀ
NEXT STORY