ਵਿਕਟੋਰੀਆ— ਪ੍ਰੀਮੀਅਰ ਕ੍ਰਿਸਟੀ ਕਲਾਰਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੀ ਔਰਤ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਹਨ। ਪਾਵਲਾ ਜੈਨੇਕੋਵਾ ਨਾਮੀ ਇਸ ਔਰਤ ਨੇ ਕ੍ਰਿਸਟੀ ਕਲਾਰਕ ਅਤੇ ਹਾਊਸ ਦੇ ਸਪੀਕਰ ਸਟੀਵ ਥੋਮਸਨ ਨੂੰ ਜਾਨੋਂ ਮਾਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਸਨ। ਇਹ ਧਮਕੀਆਂ 30 ਅਪ੍ਰੈਲ ਦੇ ਆਸ-ਪਾਸ ਦਿੱਤੀਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਅਪ੍ਰੈਲ ਦੇ ਅੰਤ ਵਿਚ ਕ੍ਰਿਸਟੀ ਦੇ ਆਫਿਸ ਵਿਚ ਉਸ ਨੂੰ ਕਈ ਧਮਕੀ ਭਰੀਆਂ ਕਾਲਜ਼ ਆਈਆਂ, ਜਿਨ੍ਹਾਂ ਦੇ ਆਧਾਰ 'ਤੇ ਪਾਵਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਪਰ 30 ਜੂਨ ਨੂੰ ਇਸ ਮਾਮਲੇ ਵਿਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪ੍ਰੀਮੀਅਰ ਕ੍ਰਿਸਟੀ ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਆਸਟਰੇਲੀਆ 'ਚ ਵਧੀ ਪ੍ਰਵਾਸੀਆਂ ਦੀ ਗਿਣਤੀ, ਜਾਣੋ ਕਿਹੜੇ ਨੰਬਰ 'ਤੇ ਹੈ ਭਾਰਤ
NEXT STORY