ਐਡੀਲੇਡ— ਦੱਖਣੀ ਆਸਟਰੇਲੀਆ ਦੇ ਸ਼ਹਿਰ ਐਲੀਲੇਡ 'ਚ ਸ਼ੁੱਕਰਵਾਰ ਦੀ ਰਾਤ ਨੂੰ ਇਕ ਘਰ 'ਚ ਅੱਗ ਲੱਗ ਗਈ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ। ਪੁਲਸ ਅਤੇ ਫਾਇਰਫਾਈਟਜ਼ ਅਧਿਕਾਰੀਆਂ ਨੂੰ ਰਾਤ ਤਕਰੀਬਨ 10.00 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਪੁਲਸ ਮੁਤਾਬਕ ਅੱਗ ਬੀਤੀ ਰਾਤ ਐਲੀਲੇਡ ਦੇ ਐਲੀਜ਼ਾਬੇਥ ਵੈਲੀ 'ਚ ਲੱਗੀ।
ਮੌਕੇ 'ਤੇ ਪੁੱਜੀ ਪੁਲਸ ਅਤੇ ਫਾਇਰਫਾਈਟਰਜ਼ ਅਧਿਕਾਰੀ ਅੱਗ ਬੁਝਾਉਣ ਲਈ ਪੁੱਜੇ ਤਾਂ ਉਨ੍ਹਾਂ ਨੂੰ ਘਰ 'ਚ 50 ਸਾਲਾ ਔਰਤ ਅੱਗ 'ਚ ਝੁਲਸੀ ਮਿਲੀ। ਔਰਤ ਦਾ ਘਟਨਾ ਵਾਲੀ ਥਾਂ 'ਤੇ ਇਲਾਜ ਕੀਤਾ ਗਿਆ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਦੀ ਮੌਤ ਹੋ ਗਈ। ਅੱਗ ਘਰ ਦੀ ਰਸੋਈ 'ਚ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜਾਂਚਕਰਤਾ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ 'ਚ ਲੱਗੇ ਹੋਏ ਹਨ।
12 ਸਾਲਾ ਬੱਚੀ ਨੇ ਕਰਵਾਇਆ ਭਰਾ ਦਾ ਜਨਮ, ਦੇਖੋ ਅਦਭੁੱਤ ਅਨੁਭਵ ਦੀਆਂ ਸ਼ਾਨਦਾਰ ਤਸਵੀਰਾਂ
NEXT STORY