ਵਿਕਟੋਰੀਆ— ਆਸਟਰੇਲੀਆ ਦੇ ਸੂਬੇ ਵਿਕਟੋਰੀਆ 'ਚ ਇਕ ਮਿੰਨੀ ਬੱਸ ਅਤੇ ਟੈਕਸੀ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ 12 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮਿੰਨੀ ਬੱਸ 'ਚ 12 ਯਾਤਰੀ ਅਤੇ ਟੈਕਸੀ 'ਚ 2 ਯਾਤਰੀ ਸਵਾਰ ਸਨ। ਔਰਤ ਜੋ ਕਿ ਬੱਸ 'ਚ ਸਵਾਰ ਸੀ, ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਵਿਕਟੋਰੀਆ ਪੁਲਸ ਦਾ ਕਹਿਣਾ ਹੈ ਕਿ ਹਾਦਸੇ ਦੌਰਾਨ ਬੱਸ ਪੂਰੀ ਤਰ੍ਹਾਂ ਨਾਲ ਪਲਟ ਗਈ, ਜਿਸ ਕਾਰਨ ਯਾਤਰੀ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਇਹ ਹਾਦਸਾ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ 3 ਵਜ ਕੇ 30 ਮਿੰਟ 'ਤੇ ਵਾਪਰਿਆ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ 'ਚ ਜੁਟੀ ਹੈ। ਇਹ ਹਾਦਸਾ ਵਿਕਟੋਰੀਆ ਦੇ ਖੇਤਰੀ ਇਲਾਕੇ ਆਡਮੋਨਾ 'ਚ ਵਾਪਰਿਆ। ਜ਼ਖਮੀਆਂ ਨੂੰ ਏਅਰ ਐਂਬੂਲੈਂਸ ਅਤੇ ਐਂਬੂਲੈਂਸ ਜ਼ਰੀਏ ਮੈਲਬੌਰਨ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚੋਂ 6 ਲੋਕਾਂ ਨੂੰ ਗੌਲਬਰਨ ਵੈਲੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 2 ਬਜ਼ੁਰਗ ਔਰਤਾਂ ਨੂੰ ਮੈਲਬੌਰਨ ਦੇ ਹਸਪਤਾਲ 'ਚ ਲਿਜਾਇਆ ਗਿਆ। ਪੈਰਾ-ਮੈਡੀਕਲ ਅਧਿਕਾਰੀਆਂ ਨੇ 4 ਹੋਰ ਲੋਕਾਂ ਦਾ ਮੌਕੇ 'ਤੇ ਇਲਾਜ ਕੀਤਾ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਕੈਨੇਡਾ ਦੇ ਏਅਰਪੋਰਟਾਂ ਨੇ ਬੈਨ ਕੀਤੇ ਇਹ ਵਿਗਿਆਪਨ!
NEXT STORY