ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ 22 ਸਾਲਾ ਔਰਤ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਦਰਅਸਲ ਔਰਤ 'ਤੇ ਘਰ 'ਚ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਗਈ ਸੀ। ਇਹ ਘਟਨਾ ਬੀਤੇ ਸ਼ਨੀਵਾਰ ਨੂੰ ਦੱਖਣੀ-ਪੂਰਬੀ ਮੈਲਬੌਰਨ 'ਚ ਵਾਪਰੀ। ਇਸ ਘਟਨਾ ਤੋਂ ਤਿੰਨ ਦਿਨਾਂ ਬਾਅਦ ਔਰਤ ਦੀ ਮੌਤ ਹੋ ਗਈ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਉਨ੍ਹਾਂ ਨੂੰ ਕਰੈਨਬੌਰਨ ਸਥਿਤ ਘਰ 'ਚੋਂ ਘਟਨਾ ਦੀ ਸੂਚਨਾ ਮਿਲੀ ਸੀ, ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਉੱਥੇ ਔਰਤ ਗੰਭੀਰ ਰੂਪ ਨਾਲ ਸੜੀ ਹੋਈ ਹਾਲਤ 'ਚ ਮਿਲੀ। ਗੰਭੀਰ ਹਾਲਤ 'ਚ ਸੜੀ ਹੋਈ ਔਰਤ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਔਰਤ ਦਾ ਸਿਰ, ਪਿੱਠ ਅਤੇ ਮੋਢੇ ਗੰਭੀਰ ਰੂਪ ਨਾਲ ਝੁਲਸ ਗਏ ਸਨ। ਔਰਤ ਨੂੰ ਜ਼ਿੰਦਾ ਸੜਦੀ ਦੇਖਣ ਵਾਲੇ 4 ਬੱਚੇ ਗਵਾਹ ਹਨ।
ਪੁਲਸ ਨੇ ਇਸ ਗੱਲ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਦੀ ਸਵੇਰ ਨੂੰ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਓਧਰ ਪੁਲਸ ਨੇ ਪੀੜਤਾ ਦੇ 29 ਸਾਲਾ ਪਤੀ ਨੂੰ ਹਿਰਾਸਤ ਵਿਚ ਲਿਆ ਹੈ, ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਹਾਲਾਂਕਿ ਉਸ 'ਤੇ ਅਜੇ ਕਿਸੇ ਤਰ੍ਹਾਂ ਦੇ ਦੋਸ਼ ਨਹੀਂ ਲਾਏ ਗਏ ਹਨ। ਪੁਲਸ ਮੁਤਾਬਕ ਔਰਤ ਆਪਣੇ ਸਹੁਰੇ ਪਰਿਵਾਰ ਨਾਲ ਰਹਿ ਰਹੀ ਸੀ ਅਤੇ ਉਸ ਦਾ ਇਕ ਸਾਲ ਦਾ ਬੱਚਾ ਵੀ ਹੈ। ਔਰਤ ਦੇ ਇਕ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਨੇ ਉੱਚੀ-ਉੱਚੀ ਚੀਕਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਦੇਖਿਆ ਕਿ ਔਰਤ ਅੱਗ 'ਚ ਘਿਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਦੁਖੀ ਅਤੇ ਪਰੇਸ਼ਾਨ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਘਰ ਦੇ ਵਿਹੜੇ ਵਿਚ ਰੱਦੀ ਨੂੰ ਜਿਵੇਂ ਅੱਗ ਲਾਈ ਗਈ ਸੀ ਅਤੇ ਬੈੱਡਰੂਮ ਦੇ ਅੰਦਰ ਔਰਤ ਦਾ ਪਰਿਵਾਰ ਅੱਗ ਬੁਝਾਉਣ 'ਚ ਮਦਦ ਕਰ ਰਿਹਾ ਸੀ।
ਮੈਕਸੀਕੋ 'ਚ ਛੁੱਟੀਆਂ ਮਨਾਉਣ ਗਈ ਕੈਨੇਡੀਅਨ ਔਰਤ ਦੀ ਮੌਤ
NEXT STORY