ਮੈਲਬੌਰਨ— ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਆਸਟਰੇਲੀਆ 'ਚ ਸਾਹਮਣੇ ਆਇਆ ਹੈ। ਆਸਟਰੇਲੀਆ ਦੇ ਮੈਲਬੌਰਨ 'ਚ ਦੋ ਲੁਟੇਰੇ ਘਰ 'ਚ ਦਾਖਲ ਹੋ ਕੇ ਕਾਰ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਪੁਲਸ ਨੇ ਇਸ ਘਟਨਾ ਦੇ ਸੰਬੰਧ 'ਚ ਜਾਣਕਾਰੀ ਦਿੱਤੀ ਕਿ ਦੋ ਲੁਟੇਰੇ ਸੰਨ੍ਹ ਲਾ ਕੇ ਘਰ 'ਚ ਦਾਖਲ ਹੋਏ ਅਤੇ ਉਨ੍ਹਾਂ ਨੇ ਘਰ 'ਚ ਮੌਜੂਦ ਇਕ 55 ਸਾਲਾ ਔਰਤ ਨੂੰ ਪਹਿਲਾਂ ਬੰਨ੍ਹਿਆ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ। ਇਹ ਘਟਨਾ ਉੱਤਰੀ-ਪੱਛਮੀ ਮੈਲਬੌਰਨ ਦੇ ਹਿੱਲਸਾਈਡ ਇਲਾਕੇ ਸਪੀਅਰਗਰਾਸ ਡਰਾਈ 'ਚ ਸਵੇਰੇ ਤਕਰੀਬਨ 11 ਵਜੇ ਵਾਪਰੀ।
ਲੁਟੇਰਿਆਂ ਨੇ ਔਰਤ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਕਾਰ ਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ। ਪੀੜਤਾ ਦੀ ਕਾਰ ਹਰੇ ਭੂਰੇ ਰੰਗ ਦੀ ਹੈ ਅਤੇ ਉਸ ਦੀ ਰਜਿਸਟਰੇਸ਼ਨ ਵੀ. ਏ. ਕੇ.-158 ਹੈ। ਪੁਲਸ ਨੇ ਦੱਸਿਆ ਕਿ ਜ਼ਖਮੀ ਹਾਲਤ 'ਚ ਔਰਤ ਹਸਪਤਾਲ 'ਚ ਦਾਖਲ ਹੈ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।
ਮੈਲਬੌਰਨ 'ਚ ਗਹਿਣਿਆਂ ਦੀ ਦੁਕਾਨ 'ਤੇ ਹਮਲਾਵਰਾਂ ਨੇ ਬੋਲਿਆ ਧਾਵਾ, ਜੰਮ ਕੇ ਕੀਤੀ ਤੋੜ-ਭੰਨ
NEXT STORY