ਕੈਰੋਲੀਨਾ— ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ 'ਚ ਇਕ ਔਰਤ ਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਪੱਕਾ ਦੰਦਾਂ ਹੇਠਾਂ ਉਂਗਲਾਂ ਦੇ ਲਵੋਗੇ। ਇੱਥੇ ਇਕ ਮਹਿਲਾ ਨੇ ਜੋ ਕਰ ਦਿਖਾਇਆ, ਉਸ ਦੀ ਬਹਾਦਰੀ ਕਾਬਲੇ-ਤਾਰੀਫ ਹੈ। ਘਰ 'ਚ ਦਾਖਲ ਹੋਏ ਇਕ ਸੱਪ ਨੂੰ ਮਹਿਲਾ ਨੇ ਸਿਰਹਾਣੇ ਦੇ ਕਵਰ 'ਚ ਕੈਦ ਕਰ ਲਿਆ। ਮਹਿਲਾ ਦੀ ਇਸ ਬਹਾਦਰੀ ਦਾ ਹੈਰਾਨ ਕਰ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ।
ਦਰਅਸਲ ਕਾਲੇ ਰੰਗ ਦਾ ਤਕਰੀਬਨ 5-6 ਫੁੱਟ ਦਾ ਸੱਪ ਘਰ ਅੰਦਰ ਸੋਫੇ ਕੋਲ ਜ਼ਮੀਨ 'ਤੇ ਰੇਂਗ ਰਿਹਾ ਸੀ। ਮਹਿਲਾ ਦੀ ਨਜ਼ਰ ਉਕਤ ਸੱਪ 'ਤੇ ਪੈਂਦੀ ਹੈ ਤਾਂ ਉਹ ਉਸ ਨੂੰ ਦੇਖ ਕੇ ਬਿਲਕੁੱਲ ਵੀ ਡਰਦੀ ਨਹੀਂ ਹੈ, ਸਗੋਂ ਕਿ ਉਹ ਸੱਪ ਨੂੰ ਫੜਨ ਦਾ ਫੈਸਲਾ ਕਰਦੀ ਹੈ।
ਮਹਿਲਾ ਸਿਰਹਾਣੇ ਦਾ ਕਵਰ ਲੈ ਕੇ ਉਸ ਸੱਪ ਨੂੰ ਫੜਨ ਆਉਂਦੀ ਹੈ ਅਤੇ ਦੇਖਦੇ ਹੀ ਦੇਖਦੇ ਉਹ ਸੱਪ ਦੇ ਮੂੰਹ ਨੂੰ ਕਵਰ ਤੋਂ ਹੀ ਫੜ ਲੈਂਦੀ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਕਵਰ 'ਚ ਕੈਦ ਕਰ ਲੈਂਦੀ ਹੈ। ਸੱਪ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਪਰ ਮਹਿਲਾ ਉਸ ਨੂੰ ਬਾਹਰ ਬਿਨਾਂ ਘਬਰਾਏ ਛੱਡਣ ਚਲੀ ਜਾਂਦੀ ਹੈ। ਕਵਰ ਤੋਂ ਬਾਹਰ ਆਉਂਦੇ ਹੀ ਸੱਪ ਦੀ ਲੰਬਾਈ ਦਾ ਪਤਾ ਲੱਗਦਾ ਹੈ। ਸਨਸ਼ਾਈਨ ਮੈਕਕਰੀ ਨਾਂ ਦੀ ਇਸ ਮਹਿਲਾ ਨੇ ਆਪਣੀ ਫੇਸਬੁੱਕ ਪੋਸਟ 'ਤੇ ਇਸ ਸੱਪ ਦੀ ਵੀਡੀਓ ਨੂੰ ਪੋਸਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਸ ਮਹਿਲਾ ਦੀ ਬਹਾਦਰੀ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਇਸ ਵਾਇਰਲ ਹੋਈ ਵੀਡੀਓ ਨੂੰ ਹੁਣ ਤੱਕ ਵੱਡੀ ਗਿਣਤੀ ਵਿਚ ਲੋਕ ਦੇਖ ਚੁੱਕੇ ਹਨ।
ਲੰਡਨ 'ਚ ਮੁਸਲਿਮ ਮਹਿਲਾ ਨਾਲ ਕੀਤੀ ਗਈ ਬਦਸਲੂਕੀ, ਖਿੱਚਿਆ ਹਿਜਾਬ
NEXT STORY