ਬਰਲਿਨ (ਭਾਸ਼ਾ)— ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਸੈਂਟਰਲ ਰੇਲਵੇ ਸਟੇਸ਼ਨ ਦੇ ਨੇੜੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਇਕ ਬੰਬ ਮਿਲਣ ਮਗਰੋਂ ਹਫੜਾ-ਦਫੜੀ ਮਚ ਗਈ। ਬੰਬ ਨੂੰ ਕਿਰਿਆਹੀਣ ਕਰਨ ਵਾਲੇ ਮਾਹਰ ਮੌਕੇ 'ਤੇ ਪਹੁੰਚ ਗਏ ਹਨ। ਕਿਸੇ ਅਣਹੋਣੀ ਦੀ ਸੰਭਾਵਨਾ ਨੂੰ ਟਾਲਣ ਲਈ ਪ੍ਰਸ਼ਾਸਨ ਨੇ ਰੇਲਵੇ ਸਟੇਸ਼ਨ ਅਤੇ ਇਮਾਰਤ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲਸ ਨੇ ਯੁੱਧ ਦੇ 70 ਤੋਂ ਜ਼ਿਆਦਾ ਸਾਲਾਂ ਬਾਅਦ ਮਿਲੇ 500 ਕਿਲੋਗ੍ਰਾਮ ਦੇ ਬੰਬ ਨੂੰ ਕਿਰਿਆਹੀਣ ਕਰਨ ਲਈ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਪੁਲਸ ਨੇ ਉਸ ਰਸਤੇ 'ਤੇ ਜਾਣ ਵਾਲੀਆਂ ਰੇਲਗੱਡੀਆਂ, ਟ੍ਰਾਮਾਂ ਅਤੇ ਬੱਸਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ ਜਾਂ ਫਿਰ ਉਨ੍ਹਾਂ ਦੇ ਰਸਤੇ ਬਦਲ ਦਿੱਤੇ ਹਨ। ਅਧਿਕਾਰੀਆਂ ਨੇ ਮੱਧ ਰੇਲਵੇ ਸਟੇਸ਼ਨ ਦੇ ਉੱਤਰ ਵਿਚ ਇਮਾਰਤ ਸਥਲ ਦੇ ਆਲੇ-ਦੁਆਲੇ 800 ਮੀਟਰ ਦੇ ਦਾਇਰੇ ਵਿਚ ਸਥਿਤ ਖੇਤਰ ਨੂੰ ਵਰਜਿਤ ਖੇਤਰ ਐਲਾਨ ਕੀਤਾ ਹੈ। ਖੇਤਰ ਵਿਚ ਸਥਿਤ ਨਿਵਾਸੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਜਗ੍ਹਾ 'ਤੇ ਜਾਣ ਲਈ ਕਿਹਾ ਗਿਆ ਹੈ।
ਟਰੰਪ ਨੇ ਸਹਿਯੋਗੀ ਦੇਸ਼ਾਂ ਨੂੰ ਮਿਲਟਰੀ ਡਰੋਨ ਦੀ ਵਿਕਰੀ ਲਈ ਬਣਾਇਆ ਰਸਤਾ
NEXT STORY