ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਉੱਤਰੀ ਜੀਲੋਂਗ ਵਿਚ ਵਿਕਟੋਰੀਆ ਹਾਈਵੇ 'ਤੇ ਇਕ ਟਰੱਕ ਪਲਟ ਗਿਆ। ਇਹ ਟਰੱਕ ਦਰਜਨਾਂ ਬਕਸਿਆਂ ਵਿਚ ਬੰਦ ਜਿਉਂਦੇ ਚੂਜਿਆਂ ਨੂੰ ਲੈ ਜਾ ਰਿਹਾ ਸੀ। ਟਰੱਕ ਪਲਟਣ ਕਾਰਨ ਸਾਰੇ ਬਕਸੇ ਖਿਲਰ ਗਏ ਅਤੇ ਚੂਜੇ ਵੀ ਬਾਹਰ ਆ ਗਏ। ਇਹ ਟਰੱਕ ਲੱਗਭਗ 10:15 ਵਜੇ ਮੈਲਬੌਰਨ ਰੋਡ 'ਤੇ ਪਲਟਿਆ ਸੀ।
ਡ੍ਰਾਇਸਡੋਲ ਤੋਂ 58 ਸਾਲਾ ਟਰੱਕ ਡਰਾਈਵਰ ਨੂੰ ਬਾਂਹ 'ਤੇ ਸੱਟ ਲੱਗੀ ਹੋਣ ਕਾਰਨ ਜੀਲੋਂਗ ਯੂਨੀਵਰਸਿਟੀ ਪਬਲਿਕ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਚ ਇਲਾਜ ਮਗਰੋਂ ਹੁਣ ਉਸ ਦੀ ਹਾਲਤ ਸਥਿਰ ਹੈ। ਹਾਦਸੇ ਕਾਰਨ ਮੈਲਬੌਰਨ ਰੋਡ 'ਤੇ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ।
ਇਸ ਹਾਦਸੇ ਵਿਚ ਵੱਡੀ ਗਿਣਤੀ ਵਿਚ ਚੂਜਿਆਂ ਦੀ ਜਾਨ ਬਚ ਗਈ ਹੈ ਪਰ ਕਿੰਨੇ ਚੂਜੇ ਜ਼ਖਮੀ ਹੋਏ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵੈਨਕੂਵਰ 'ਚ 20 ਦੇਸ਼ਾਂ ਦੇ ਵਿਦੇਸ਼ ਮੰਤਰੀ ਉੱਤਰੀ ਕੋਰੀਆ ਦੇ ਮੁੱਦੇ 'ਤੇ ਕਰਨਗੇ ਚਰਚਾ
NEXT STORY