— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭੋਜਨ ਕਰਨ ਲਈ ਭਾਰਤ ਦੇ ਕੈਨੇਡੀਆਈ ਮਿਸ਼ਨ ਵੱਲੋਂ ਸੱਦਾ ਦਿੱਤੇ ਗਏ ਖਾਲਿਸਤਾਨੀ ਅੱਤਵਾਦੀ ਜਸਪਾਲ ਅਟਵਾਲ ਨੇ ਕਿਹਾ ਕਿ 1986 'ਚ ਗੋਲੀਬਾਰੀ ਦੇ ਇਕ ਮਾਮਲੇ 'ਚ ਉਸ ਦੀ 'ਅਪਰਾਧਿਕ ਦੋਸ਼ ਸਾਬਿਤ ਕਰਨ' ਦੇ ਮਾਮਲੇ ਨੂੰ ਚੁੱਕਣਾ ਗਲਤ ਹੈ। ਟਰੂਡੋ ਦੀ ਭਾਰਤ ਯਾਤਰਾ ਉਦੋਂ ਵਿਵਾਦਾਂ 'ਚ ਆ ਗਈ ਜਦੋਂ ਭਾਰਤ ਸਥਿਤ ਕੈਨੇਡੀਆਈ ਹਾਈ ਕਮਿਸ਼ਨ ਨੇ ਆਪਣੇ ਪ੍ਰਧਾਨ ਮੰਤਰੀ ਨਾਲ ਰਾਤ ਦੇ ਖਾਣੇ ਲਈ ਅਟਵਾਲ ਨੂੰ ਸੱਦਾ ਭੇਜਿਆ।
ਕੈਨੇਡੀਅਨ ਹਾਈ ਕਮਿਸ਼ਨ ਨੇ ਅੱਜ ਰਾਤ ਟਰੂਡੋ ਲਈ ਆਯੋਜਿਤ ਰਾਤ ਦੇ ਖਾਣੇ ਲਈ ਅਟਵਾਲ ਨੂੰ ਭੇਜਿਆ ਗਿਆ ਸੱਦਾ ਵਿਵਾਦ ਦੇ ਚੱਲਦੇ ਰੱਦ ਕਰ ਦਿੱਤਾ। ਉਥੇ ਹੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਗੱਲ ਨੂੰ ਦੇਖੇਗਾ ਕਿ ਅਟਵਾਲ ਨੇ ਭਾਰਤ 'ਚ ਕਿਸ ਤਰ੍ਹਾਂ ਪ੍ਰਵੇਸ਼ ਕੀਤਾ। ਵੈਨਕੂਵਰ ਸਨ ਮੁਤਾਬਕ ਅਟਵਾਲ ਨੇ ਕੈਨੇਡਾ ਦੇ ਪੋਸਟਮੀਡੀਆ ਨੂੰ ਕਿਹਾ ਕਿ ਰਾਤ ਦੇ ਖਾਣੇ 'ਚ ਸਾਮਲ ਹੋਣ ਦੀ ਉਸ ਦੀ ਕੋਈ ਯੋਜਨਾ ਨਹੀਂ ਸੀ ਕਿਉਂਕਿ ਉਹ ਕਾਰੋਬਾਰ ਦੇ ਸਿਲਸਿਲੇ 'ਚ ਮੁੰਬਈ 'ਚ ਹੈ।
ਅਖਬਾਰ ਮੁਤਾਬਕ ਅਟਵਾਲ ਨੇ ਕਿਹਾ ਕਿ 1986 'ਚ ਪੰਜਾਬ ਦੇ ਕੈਬਨਿਟ ਮੰਤਰੀ ਮਲਕੀਅਤ ਸਿੰਘ 'ਤੇ ਵੈਨਕੂਵਰ ਦੀਪ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਉਸ ਦੇ ਦੋਸ਼ ਸਾਬਿਤ ਕਰਨ ਦੇ ਮੁੱਦੇ ਨੂੰ ਚੁੱਕਣਾ ਗਲਤ ਹੈ ਕਿਉਂਕਿ ਇਹ ਅਪਰਾਧ ਬਹੁਤ ਪਹਿਲਾਂ ਹੋਇਆ ਸੀ। ਅਟਵਾਲ ਨੇ ਦੋਸ਼ ਲਗਾਇਆ ਕਿ ਪੋਸਟਮੀਡੀਆ ਵੱਲੋਂ ਹਾਸਲ ਕੀਤੀਆਂ ਗਈਆਂ ਤਸਵੀਰਾਂ ਨੂੰ 'ਦੁਸ਼ਮਣ' ਪ੍ਰਸਾਰਿਤ ਕਰ ਰਹੇ ਹਨ। ਉਸ ਨੇ ਕਿਹਾ ਕਿ ਉਹ 11 ਫਰਵਰੀ ਨੂੰ ਖੁਦ ਭਾਰਤ ਆਇਆ ਸੀ ਤੇ ਉਹ ਕਿਸੇ ਅਧਿਕਾਰਕ ਸਰਕਾਰੀ ਵਫਦ ਦਾ ਹਿੱਸਾ ਨਹੀਂ ਹੈ।
ਮਿਸਰ: ਅੱਤਵਾਦ ਦੇ ਦੋਸ਼ਾਂ ਹੇਠ 21 ਲੋਕਾਂ ਨੂੰ ਸਜ਼ਾ-ਏ-ਮੌਤ
NEXT STORY