ਬੀਜਿੰਗ— ਚੀਨ ਦੀ ਸੰਸਦ ਨੇ ਸ਼ਨੀਵਾਰ ਨੂੰ ਸਾਰਿਆਂ ਦੀ ਸਹਿਮਤੀ ਨਾਲ ਸ਼ੀ ਜਿਨਪਿੰਗ ਨੂੰ ਫਿਰ ਤੋਂ ਅਗਲੇ 5 ਸਾਲਾਂ ਲਈ ਦੇਸ਼ ਦਾ ਰਾਸ਼ਟਰਪਤੀ ਚੁਣ ਲਿਆ ਹੈ। ਰਬੜ ਸਟੰਪ ਮੰਨੀ ਜਾਣ ਵਾਲੀ ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਨੇ ਕੁਝ ਹੀ ਦਿਨ ਪਹਿਲਾਂ ਰਾਸ਼ਟਰਪਤੀ ਦੇ ਕਾਰਜਕਾਲ 'ਤੇ ਲੱਗੀ ਸਮੇਂ ਸੀਮਾ ਖਤਮ ਕਰਦੇ ਹੋਏ ਉਨ੍ਹਾਂ ਨੂੰ ਲਾਈਫਟਾਈਮ ਰਾਸ਼ਟਰਪਤੀ ਬਣਨ ਦੀ ਮਨਜ਼ੂਰੀ ਦੇ ਦਿੱਤੀ ਸੀ। ਸ਼ੀ ਨੂੰ ਚੀਨ ਦੀ ਤਾਕਤਵਰ ਸੈਂਟਰਲ ਮਿਲਟਰੀ ਦੇ ਸ਼ਿਮਨ ਦਾ ਵੀ ਮੁਖੀ ਚੁਣਿਆ ਗਿਆ, ਜਿਸ ਦੇ ਅੰਦਰ ਚੀਨੀ ਫੌਜ ਆਉਂਦੀ ਹੈ।
ਸ਼ੀ ਸਾਲ 2013 'ਚ ਰਾਸ਼ਟਰਪਤੀ ਬਣੇ ਸਨ। 11 ਮਾਰਚ ਨੂੰ ਨੈਸ਼ਨਲ ਪੀਪਲਜ਼ ਕਾਂਗਰਸ (ਐੱਨ. ਪੀ. ਸੀ.) ਦੇ 2900 ਤੋਂ ਵਧ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਅਤੇ ਉੱਪ-ਰਾਸ਼ਟਰਪਤੀ ਦੇ ਦੋ ਕਾਰਜਕਾਲ ਦੀ ਸਮੇਂ ਸੀਮਾ ਖਤਮ ਕਰਨ ਦੇ ਮਕਸਦ ਨਾਲ ਸੱਤਾਧਾਰੀ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਵਲੋਂ ਪ੍ਰਸਤਾਵਤ ਸੰਵਿਧਾਨਕ ਸੋਧ ਲਈ ਵੋਟਾਂ ਪਾਈਆਂ ਸਨ। ਸੰਸਦ ਮੈਂਬਰਾਂ ਨੇ ਸਾਰਿਆਂ ਦੀ ਸਹਿਮਤੀ ਨਾਲ ਸ਼ੀ ਨੂੰ ਰਾਸ਼ਟਰਪਤੀ ਚੁਣਿਆ, ਉੱਥੇ ਹੀ ਵਾਂਗ ਕਿਸ਼ਾਨ ਨੂੰ ਇਕ ਦੇ ਮੁਕਾਬਲੇ 2969 ਵੋਟਾਂ ਨਾਲ ਉੱਪ-ਰਾਸ਼ਟਰਪਤੀ ਚੁਣਿਆ ਗਿਆ। ਪ੍ਰਧਾਨ ਮੰਤਰੀ ਲੀ ਕੇਕੀਯਾਂਗ ਨੂੰ ਛੱਡ ਕੇ ਸੈਂਟਰਲ ਬੈਂਕ ਦੇ ਗਵਰਨਰ ਤੋਂ ਇਲਾਵਾ ਸਮੁੱਚੇ ਕੈਬਨਿਟ ਸਮੇਤ ਸਾਰੇ ਅਹੁਦਿਆਂ 'ਤੇ ਨਵੇਂ ਅਧਿਕਾਰੀ ਹੋਣਗੇ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੂੰ ਸਟੇਟ ਕੌਂਸਲਰ ਬਣਾਉਣ ਦੀ ਸੰਭਾਵਨਾ ਹੈ। ਇਹ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਅਹਿਮ ਮੰਨਿਆ ਜਾ ਰਿਹਾ ਹੈ।
ਇੰਗਲੈਂਡ 'ਚ ਪੰਜਾਬੀ ਬਜ਼ੁਰਗ ਦੀ ਲਲਕਾਰ ਨੇ ਹਥਿਆਰਬੰਦ ਲੁਟੇਰੇ ਨੂੰ ਪਾਈਆਂ ਭਾਜੜਾਂ
NEXT STORY