ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਉੱਤਰੀ-ਪੂਰਬੀ ਮੈਲਬੌਰਨ 'ਚ ਇਕ ਔਰਤ ਦੀ ਮੌਤ ਹੋ ਗਈ। ਔਰਤ ਕਾਰ ਡਰਾਈਵਰ ਕਰ ਰਹੀ ਸੀ ਅਤੇ ਉਸ ਦੀ ਕਾਰ ਦੀ ਟੱਕਰ ਇਕ ਦਰੱਖਤ ਨਾਲ ਹੋ ਗਈ। ਇਹ ਘਟਨਾ ਬੁੱਧਵਾਰ ਦੀ ਸ਼ਾਮ ਨੂੰ ਵਾਪਰੀ। ਪੁਲਸ ਮੁਤਾਬਕ ਇਹ ਹਾਦਸਾ ਮੈਲਬੌਰਨ ਦੇ ਹਾਇਡਲਬਰਗ-ਵਾਰਰੇਂਡੀ ਰੋਡ 'ਤੇ ਸ਼ਾਮ ਤਕਰੀਬਨ 5.30 ਵਜੇ ਵਾਪਰਿਆ।
ਪੁਲਸ ਮੁਤਾਬਕ ਔਰਤ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਪੁਲਸ ਦਾ ਕਹਿਣਾ ਹੈ ਕਿ ਔਰਤ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠੀ ਸੀ। ਕਾਰ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨੂੰ ਕੱਟਦੇ ਹੋਏ ਦਰੱਖਤ ਨਾਲ ਜਾ ਟਕਰਾਈ। ਘਟਨਾ ਵਾਲੀ ਥਾਂ 'ਤੇ ਦੂਜੀ ਕਾਰ ਦਾ ਡਰਾਈਵਰ ਰੁੱਕਿਆ ਅਤੇ ਉਸ ਨੇ ਐਮਰਜੈਂਸੀ ਅਧਿਕਾਰੀਆਂ ਨੂੰ ਫੋਨ 'ਤੇ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੇ ਸਮੇਂ ਔਰਤ ਕਾਰ 'ਚ ਇਕੱਲੀ ਸੀ। ਪੁਲਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੇਸ਼ 'ਚ ਪਾਰਾ ਪਹੁੰਚਿਆ -40 ਡਿਗਰੀ, ਟੂਰਿਸਟ ਇੰਝ ਕਰ ਰਹੇ ਨੇ ਮਸਤੀ (ਤਸਵੀਰਾਂ)
NEXT STORY