ਲੰਡਨ— 13 ਸਾਲ ਦੀ ਉਮਰ ਵਿਚ ਏਅਰ ਕੈਡੇਟਸ ਵਿਚ ਉਡਾਣ ਭਰ ਕੇ ਲੋਕਾਂ ਨੂੰ ਹੈਰਾਨ ਕਰ ਦੇਣ ਵਾਲੀ ਕੇਟ ਮੈਕ ਵਿਲੀਅਮਜ਼ ਹੁਣ 26 ਸਾਲਾਂ ਦੀ ਹੋ ਚੁੱਕੀ ਹੈ ਅਤੇ ਕਮਰਸ਼ੀਅਲ ਪਾਇਲਟ ਬਣ ਗਈ ਹੈ। ਇੰਨੀਂ ਘੱਟ ਉਮਰ ਵਿਚ ਇਹ ਮੁਕਾਮ ਹਾਸਲ ਕਰਨ ਵਾਲੀ ਉਹ ਪਹਿਲੀ ਮਹਿਲਾ ਹੈ। ਉਹ ਫਿਲਹਾਲ ਏਅਰਬੱਸ ਏ319 ਅਤੇ ਏ320 ਜਹਾਜ਼ ਉਡਾਉਂਦੀ ਹੈ ਅਤੇ ਰੇਕਜਾਵਿਕ, ਤੇਲ ਅਵੀਵ ਅਤੇ ਮਾਰਾਕੇਚ ਵਰਗੀਆਂ ਸੈਂਕੜੇ ਥਾਵਾਂ ਦੇ ਆਸਮਾਨ 'ਚ ਉਡਾਣ ਭਰ ਚੁੱਕੀ ਹੈ। ਲਿਊਟਨ ਦੀ ਏਅਰਲਾਈਨ ਦੀ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੇਟ ਸਭ ਤੋਂ ਘੱਟ ਉਮਰ ਦੀ ਕਮਰਸ਼ੀਅਲ ਏਅਰਲਾਈਨ ਕੈਪਟਨ ਹੈ। ਮੂਲ ਰੂਪ ਨਾਲ ਕਰਲਾਸਲੀ ਦੀ ਰਹਿਣ ਵਾਲੀ ਕੇਟ ਨੇ ਦੱਸਿਆ ਕਿ ਤਕਰੀਬਨ ਹਰ ਰੋਜ਼ ਕੈਬਿਨ ਕਰੂ ਅਤੇ ਯਾਤਰੀ ਉਸ ਤੋਂ ਉਸ ਦੀ ਉਮਰ ਪੁੱਛਦੇ ਹਨ। ਕੇਟ ਨੇ ਕਿਹਾ ਕਿ ਨਿੱਜੀ ਤੌਰ 'ਤੇ ਉਸ ਨੂੰ ਨਹੀਂ ਲੱਗਦਾ ਕਿ ਉਸ ਦੀ ਉਮਰ ਮਾਇਨੇ ਰੱਖਦੀ ਹੈ ਕਿਉਂਕਿ ਇਸ ਛੋਟੀ ਉਮਰ ਦੇ ਬਾਵਜੂਦ ਉਸ ਨੇ ਹੋਰ ਸਾਰੇ ਕੈਪਟਨਾਂ ਵਾਂਗ ਆਪਣੀ ਟਰੇਨਿੰਗ ਪੂਰੀ ਕੀਤੀ ਹੈ।
ਆਸਟਰੇਲੀਆ 'ਚ ਲਾਪਤਾ ਹੋਇਆ ਮਛੇਰਾ, ਦੋ ਦਿਨਾਂ ਤੋਂ ਨਹੀਂ ਮਿਲੀ ਕੋਈ ਸੂਹ
NEXT STORY