ਵੈਨਕੂਵਰ— ਕੇਂਦਰੀ ਵੈਨਕੂਵਰ ਵਿਚ ਕੱਲ੍ਹ ਸਵੇਰੇ 10:22 'ਤੇ ਭੂਚਾਲ ਦੇ ਝਟਕੇ ਲੱਗੇ। ਭੂਚਾਲ ਦੇ ਇਨ੍ਹਾਂ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ। ਨੈਚੂਰਲ ਰਿਸੋਰਸਿਜ਼ ਕੈਨੇਡਾ ਦਾ ਕਹਿਣਾ ਹੈ ਕਿ ਇਸ ਭੂਚਾਲ ਦਾ ਧੁਰਾ ਗੋਲਡ ਰਿਵਰ ਦੇ ਪੱਛਮ ਵੱਲ 41 ਕਿਲੋਮੀਟਰ ਦੀ ਦੂਰੀ 'ਤੇ ਸੀ। ਭੂਚਾਲ ਵਿਗਿਆਨੀ ਐਲੀਸਨ ਬਰਡ ਦਾ ਕਹਿਣਾ ਹੈ ਕਿ ਸਥਾਨਕ ਵਾਸੀਆਂ ਵਿਚੋਂ ਕਈਆਂ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਹੋਏ। ਭੂਚਾਲ ਇੰਨਾਂ ਜ਼ਬਰਦਸਤ ਨਹੀਂ ਸੀ ਜਿਸ ਕਰਕੇ ਉਸ ਨਾਲ ਕੋਈ ਵੱਡਾ ਨੁਕਸਾਨ ਜਾਂ ਕਿਸੇ ਨੂੰ ਸੱਟ ਨਹੀਂ ਲੱਗੀ।
ਯੂ. ਐਸ. ਜਿਓਲਾਜੀਕਲ ਸਰਵੇਅ ਦੇ ਅੰਦਾਜ਼ੇ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ ਇਕ ਕਿਲੋਮੀਟਰ ਹੇਠਾਂ ਡੂੰਘਾਈ 'ਤੇ ਸੀ। ਇਸ ਸਬੰਧ ਵਿਚ ਵਿਕਟੋਰੀਆ ਦੇ ਪੱਛਮ ਵਿਚ ਦੂਰ ਦਰਾਡੇ ਸਥਿਤ ਸੂਕੇ ਤੇ ਵਾਸ਼ਿੰਗਟਨ ਵਿਚ ਪੁਆਇੰਟ ਰੌਬਰਟਸ ਤੋਂ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਣ ਦੀਆਂ ਰਿਪੋਰਟਾਂ ਮਿਲੀਆਂ। ਇਹ ਦੋਵੇਂ ਥਾਂਵਾਂ ਭੂਚਾਲ ਦੇ ਕੇਂਦਰ ਤੋਂ ਲਗਭਗ 300 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹਨ। ਚਿੰਤਾ ਦਾ ਵਿਸ਼ਾ ਇਸ ਲਈ ਹੈ ਕਿਉਂਕਿ ਭੂਚਾਲ ਕੈਸਕਾਡੀਆ ਸਬਡਕਸ਼ਨ ਜ਼ੋਨ ਦੇ ਐਨ ਨੇੜੇ ਆਇਆ। ਇਹ ਥਾਂ ਭੂਚਾਲ ਪੱਖੋਂ ਕਾਫੀ ਸੰਵੇਦਨਸ਼ੀਲ ਹੈ ਕਿਉਂਕਿ ਇੱਥੇ ਹੀ ਜੁਆਨ ਡੀ ਫੂਕਾ ਪਲੇਟ ਅਮੈਰੀਕਾ ਪਲੇਟ ਦੇ ਹੇਠਾਂ ਧਸ ਰਹੀ ਹੈ।
ਨਾਈਜੀਰੀਆ: ਸ਼ਰਨਾਰਥੀਆਂ ਤੱਕ ਨਹੀਂ ਪਹੁੰਚ ਰਹੀ ਰਾਹਤ ਸਮੱਗਰੀ
NEXT STORY