ਮੈਲਬੌਰਨ— ਦਾਦਾ-ਦਾਦੀ ਹੀ ਆਪਣੇ ਪੋਤੇ-ਪੋਤੀਆਂ ਦੀਆਂ ਖਵਾਇਸ਼ਾਂ ਨੂੰ ਪੂਰਾ ਕਰਦੇ ਹਨ। ਮੈਲਬੌਰਨ 'ਚ ਰਹਿਣ ਵਾਲੀ ਇਕ 92 ਸਾਲਾ ਔਰਤ ਨੇ ਆਪਣੀ ਪੋਤੀ ਦੇ ਵਿਆਹ 'ਚ ਅਜਿਹਾ ਹੀ ਕੁਝ ਖਾਸ ਕੀਤਾ ਕਿ ਸਭ ਦੇ ਚਿਹਰੇ ਖਿੜ ਗਏ। ਐਲੀਸਨ ਵਾਲਟਰ ਨਾਂ ਦੀ 92 ਸਾਲਾ ਦਾਦੀ ਨੇ ਆਪਣੀ ਪੋਤੀ ਨੂੰ ਇਕ ਖਾਸ ਤੋਹਫਾ ਦਿੱਤਾ ਕਿ ਪੋਤੀ ਹੀ ਨਹੀਂ ਵਿਆਹ 'ਚ ਆਏ ਮਹਿਮਾਨਾਂ ਦੇ ਚਿਹਰਿਆਂ 'ਤੇ ਮੁਸਕਾਨ ਆ ਗਈ ਅਤੇ ਹਰ ਕੋਈ ਦਾਦੀ ਨੂੰ ਦੇਖਦਾ ਹੀ ਰਹਿ ਗਿਆ।
ਐਲੀਸਨ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਪਣੀ ਪੋਤੀ ਕੈਰਿਨ ਵਾਲਟਰ ਲਈ ਉਹ ਸਭ ਕੁਝ ਕੀਤਾ, ਜਿਸ ਦੀ ਸ਼ਾਇਦ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਦਾਦੀ ਐਲੀਸਨ ਤਿਆਰ ਹੋਈ ਅਤੇ ਉਸ ਨੇ ਸਿਰ 'ਤੇ ਫੁੱਲ ਅਤੇ ਹੱਥਾਂ 'ਚ ਫੁੱਲਾਂ ਦੀ ਟੋਕਰੀ ਫੜੀ। ਦਾਦੀ ਨੇ ਮੰਨ ਲਿਆ ਕਿ ਭਾਵੇਂ ਹੀ ਅਸੀਂ ਬਜ਼ੁਰਗ ਹੋ ਜਾਈਏ ਪਰ ਸਾਨੂੰ ਆਪਣੇ ਮਨ ਦੀ ਸੁਣਨੀ ਚਾਹੀਦੀ ਹੈ, ਜਿਸ 'ਚ ਸਾਡੇ ਬੱਚਿਆਂ ਦੀ ਖੁਸ਼ੀ ਹੋਵੇ।
ਕੈਰਿਨ ਨੇ ਆਪਣੀ ਦਾਦੀ ਨੂੰ ਉਸ ਦੇ ਵਿਆਹ ਵਾਲੇ ਦਿਨ ਖੁਸ਼ੀ ਦਾ ਹਿੱਸਾ ਬਣਨ ਲਈ ਕਿਹਾ ਸੀ। ਵਿਆਹ ਵਾਲੇ ਦਿਨ ਕੈਰਿਨ ਹੱਥਾਂ 'ਚ ਫੁੱਲ ਫੜੀ ਆ ਰਹੀ ਸੀ ਤਾਂ ਦਾਦੀ ਐਲੀਸਨ ਨੇ ਪੋਤੀ ਦੇ ਸਨਮਾਨ ਲਈ ਹੱਥਾਂ 'ਚ ਫੁੱਲ ਫੜੇ ਅਤੇ ਬਹੁਤ ਹੀ ਖੂਬਸੂਰਤ ਢੰਗ ਨਾਲ ਤਿਆਰ ਹੋਈ। ਦਾਦੀ ਨੂੰ ਇੰਝ ਦੇਖ ਕੇ ਪੋਤੀ ਹੈਰਾਨ ਰਹਿ ਗਈ, ਉਸ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਇਹ ਦਾਦੀ ਹੈ। ਕੈਰਿਨ ਨੇ ਕਿਹਾ ਕਿ ਦਾਦੀ ਨੇ ਮੈਨੂੰ ਮੇਰੇ ਵਿਆਹ 'ਤੇ ਬਹੁਤ ਵੱਡੀ ਖੁਸ਼ੀ ਦਿੱਤੀ ਹੈ। ਓਧਰ ਦਾਦੀ ਐਲੀਸਨ ਨੇ ਕਿਹਾ ਕਿ ਉਸ ਕੋਲ ਬਹੁਤ ਸੁੰਦਰ ਪਰਿਵਾਰ ਹੈ। ਸ਼੍ਰੀਮਤੀ ਐਲੀਸਨ ਦੇ 7 ਬੱਚੇ, 12 ਪੋਤੇ ਅਤੇ 3 ਪੜਪੋਤੇ ਹਨ। ਐਲੀਸਨ ਦੇ ਮੁੰਡੇ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਬਹੁਤ ਹੀ ਚੰਗੀ ਇਨਸਾਨ ਹੈ, ਉਹ ਸਾਨੂੰ ਕਦੇ ਵੀ ਕੌੜੇ ਬੋਲ ਨਹੀਂ ਬੋਲਦੀ।
ਕੈਨੇਡਾ 'ਚ ਖਾਲਿਸਤਾਨ ਸਮਰਥਕ ਇਕ ਵਾਰ ਫਿਰ ਤੋਂ ਹੋਏ ਸਰਗਰਮ
NEXT STORY