ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੀ ਕਾਨੂੰਨ ਇਨਫੋਰਸਮੈਂਟ ਏਜੰਸੀ (ਐੱਫ. ਬੀ. ਆਈ.) 'ਤੇ ਫਲੋਰਿਡਾ ਦੇ ਸਕੂਲ ਵਿਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ 'ਚ ਢਿੱਲ ਵਰਤਣ ਦਾ ਦੋਸ਼ ਲੱਗਾ ਹੈ। ਪਾਰਕਲੈਂਡ ਸਕੂਲ 'ਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਨਿਕੋਲਸ ਕਰੂਜ਼ ਹਮਲੇ ਦੀ ਸਾਜ਼ਿਸ਼ ਰਚ ਸਕਦਾ ਹੈ, ਇਸ ਸੰਬੰਧ 'ਚ ਚਿਤਾਵਨੀ ਦੀ ਜਾਂਚ ਕਰਨ 'ਚ ਐੱਫ. ਬੀ. ਆਈ. ਨਾਕਾਮ ਰਿਹਾ। ਐੱਫ. ਬੀ. ਆਈ. ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਰਿਪਬਲੀਕਨ ਨੇਤਾਵਾਂ ਵਲੋਂ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਇਸ ਵਾਰ ਉਸ ਕੋਲ ਕੋਈ ਬਦਲ ਨਹੀਂ ਸੀ ਕਿ ਉਹ ਆਪਣੀ ਭੁੱਲ ਸਵੀਕਾਰ ਕਰੇ ਅਤੇ ਉਸ 'ਤੇ ਸਿਆਸੀ ਦਬਾਅ ਵਧਦਾ ਜਾ ਰਿਹਾ ਹੈ ਕਿ ਆਖਰਕਾਰ ਉਸ ਨੇ ਅਜਿਹੀ ਗਲਤੀ ਕਿਵੇਂ ਕੀਤੀ।
ਐੱਫ. ਬੀ. ਆਈ. ਨੇ ਮੰਨਿਆ ਹੈ ਕਿ ਉਸ ਤੋਂ ਸੁਰਾਗ ਦੀ ਸਹੀ ਤੋਂ ਛਾਣਬੀਨ ਕਰਨ ਵਿਚ ਗਲਤੀ ਹੋਈ। ਗੋਲੀਬਾਰੀ ਦੀ ਘਟਨਾ ਤੋਂ ਐੱਫ. ਬੀ. ਆਈ. ਦੀ ਆਲੋਚਨਾ ਦਾ ਨਵਾਂ ਆਧਾਰ ਤਿਆਰ ਹੋ ਗਿਆ ਹੈ। ਸਭ ਤੋਂ ਪਹਿਲਾਂ ਖੁਲਾਸਾ ਹੋਇਆ ਕਿ ਏਜੰਸੀ ਨਿਕੋਲਸ ਕਰੂਜ਼ ਵਲੋਂ ਯੂ-ਟਿਊਬ ਕੁਮੈਂਟ ਦਾ ਪਤਾ ਕਰਨ ਵਿਚ ਨਾਕਾਮ ਰਹੀ, ਜਿਸ ਵਿਚ ਕਿਹਾ ਗਿਆ ਸੀ, ''ਮੈਂ ਪੇਸ਼ੇਵਰ ਸਕੂਲ ਸ਼ੂਟਰ ਬਣਨ ਜਾ ਰਿਹਾ ਹਾਂ।'' ਏਜੰਸੀ ਨੇ ਕਿਹਾ ਕਿ ਉਹ ਪਤਾ ਨਹੀਂ ਲੱਗਾ ਸਕੀ ਕਿ ਕਿਸ ਨੇ ਕੁਮੈਂਟ ਕੀਤਾ। ਐੱਫ. ਬੀ. ਆਈ. ਨੇ ਇਹ ਵੀ ਸੀ ਕਿ ਉਹ ਉਸ ਸੁਰਾਗ 'ਤੇ ਕਾਰਵਾਈ ਕਰਨ ਵਿਚ ਨਾਕਾਮ ਰਿਹਾ, ਜਿਸ 'ਚ ਕਰੂਜ਼ ਨੇ ਕਿਹਾ ਸੀ ਕਿ ਉਹ ਲੋਕਾਂ ਨੂੰ ਮਾਰਨਾ ਚਾਹੁੰਦਾ ਹੈ।''
ਇੱਥੇ ਦੱਸ ਦੇਈਏ ਕਿ ਨਿਕੋਲਸ ਕਰੂਜ਼ ਨਾਂ ਦੇ ਲੜਕੇ ਨੇ ਬੁੱਧਵਾਰ ਨੂੰ ਫਲੋਰਿਡਾ ਦੇ ਪਾਰਕਲੈਂਡ ਸਕੂਲ 'ਚ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਵਿਦਿਆਰਥੀਆਂ ਸਮੇਤ 17 ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਨਿਕੋਲਸ ਸਕੂਲ ਦਾ ਸਾਬਕਾ ਵਿਦਿਆਰਥੀ ਸੀ।
ਸਾਊਥ ਆਸਟ੍ਰੇਲੀਆ ਸਟੇਟ ਚੋਣਾਂ 'ਚ ਪੰਜਾਬੀ ਨੂੰ ਐਲਾਨਿਆ ਗਿਆ ਉਮੀਦਵਾਰ
NEXT STORY