ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜੱਥੇਬੰਦਕ ਢਾਂਚੇ ਦਾ ਮੁੜ ਗਠਨ ਹੋਵੇਗਾ ਅਤੇ ਪ੍ਰਧਾਨਗੀ ਛੱਡ ਚੁੱਕੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਅਹੁਦਾ ਮੁੜ ਸਾਂਭਣ ਲਈ ਮਨਾਉਣ ਦੇ ਯਤਨ ਹੋ ਰਹੇ ਹਨ। ਸੂਤਰਾਂ ਮੁਤਾਬਕ ਭਾਵੇਂ ਪਾਰਟੀ ਮੀਟਿੰਗ 'ਚ ਵਿਧਾਨ ਸਭਾ 'ਚ ਵਿਰੋਧਈ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਕੁਝ ਵਿਧਾਇਕਾਂ ਨੇ ਸ਼ਾਹਕੋਟ ਜ਼ਿਮਨੀ ਚੋਣ ਨਾ ਲੜਨ ਦੀ ਸਲਾਹ ਦਿੱਤੀ ਸੀ ਪਰ ਪਾਰਟੀ ਨੇ ਚੋੜ ਲੜਨ ਦਾ ਫੈਸਲਾ ਕੀਤਾ ਹੈ।
ਸੂਤਰਾਂ ਮੁਤਾਬਕ ਆਗੂਆਂ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਹੋਣ ਕਾਰਨ 'ਆਪ' ਲਈ ਚੋਣ ਲੜਨੀ ਜ਼ਰੂਰੀ ਹੈ। ਪੰਜਾਬ ਇਕਾਈ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਮੀਦਵਾਰ ਦਾ ਫੈਸਲਾ ਹਲਕਾ ਸ਼ਾਹਕੋਟ ਦੇ ਵਾਲੰਟੀਅਰ ਕਰਨਗੇ। ਉਨ੍ਹਾਂ ਦੱਸਿਆ ਕਿ 6 ਉਮੀਦਵਾਰ ਸਾਹਮਣੇ ਆਏ ਹਨ ਅਤੇ ਉਮੀਦਵਾਰ ਦਾ ਐਲਾਨ 5 ਮਈ ਨੂੰ ਹੋਣ ਦੀ ਸੰਭਾਵਨਾ ਹੈ।
ਔਰਤ ਦੇ ਜਾਅਲੀ ਦਸਤਖਤਾਂ ਹੇਠ ਖਾਤਾ ਖੁੱਲ੍ਹਵਾ ਕੇ ਖਰੀਦਿਆ ਮੋਟਰਸਾਈਕਲ
NEXT STORY