ਨੋਬਲਸਵਿਲੇ— ਇੰਡੀਆਨਾ ਦੇ ਨੋਬਲਸਵਿਲੇ 'ਚ ਇਕ ਮਿਡਲ ਸਕੂਲ 'ਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਗੋਲੀਬਾਰੀ ਸ਼ੁੱਕਰਵਾਰ ਸਵੇਰੇ 8 ਵਜੇ ਦੇ ਕਰੀਬ ਨੋਬਲਸਵਿਲੇ ਦੇ ਵੈਸਟ ਮਿਡਲ ਸਕੂਲ 'ਚ ਹੋਈ ਸੀ, ਜੋ ਕਿ 19900 ਹੈਗ ਰੋਡ 'ਤੇ ਸਥਿਤ ਹੈ। ਗੋਲੀਬਾਰੀ 'ਚ ਦੋ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ ਤੇ ਪੁਲਸ ਨੇ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ।
ਕ੍ਰਿਕਟ ਫੈਂਸ ਦਾ ਬਿਆਨ- ਫਿਕਸ ਹੈ IPL ਮੈਚ, ਦੇਖਣ ਨਾਲ ਹੋ ਰਹੀ ਹੈ ਸਮੇਂ ਦੀ ਬਰਬਾਦੀ
NEXT STORY