ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਇਕ ਕਾਫੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਔਰਤ ਨੂੰ ਸੱਪ ਨੇ ਸੋਂਦੇ ਸਮੇਂ ਡੱਸ ਲਿਆ ਤੇ ਔਰਤ ਨੂੰ ਇਸ ਗੱਲ ਦਾ ਅਹਿਸਾਸ ਤਕ ਨਹੀਂ ਹੋਇਆ। ਬਾਅਦ 'ਚ ਔਰਤ ਨੇ ਉੱਠ ਕੇ ਆਪਣੀ ਰੋਂਦੀ ਬੱਚੀ ਨੂੰ ਦੁੱਧ ਪਿਲਾਇਆ ਤੇ ਕੁਝ ਹੀ ਦੇਰ ਬਾਅਦ ਮਾਂ-ਬੇਟੀ ਨੇ ਦਮ ਤੋੜ ਦਿੱਤਾ।
ਪੁਲਸ ਮੁਤਾਬਕ ਮੁਜ਼ੱਫਰਨਗਰ ਦੇ ਮੰਡਲਾ ਪਿੰਡ 'ਚ ਸ਼ੁੱਕਰਵਾਰ ਸ਼ਾਮ ਇਕ ਔਰਤ ਨੂੰ ਸੋਂਦੇ ਸਮੇਂ ਕਿਸੇ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ। ਔਰਤ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਉਸ ਨੂੰ ਕਿਸੇ ਸੱਪ ਨੇ ਡੱਸਿਆ ਹੈ। ਅੱਖ ਖੁੱਲਣ 'ਤੇ ਉਸ ਨੇ ਆਪਣੀ ਢਾਈ ਸਾਲਾਂ ਬੇਟੀ ਨੂੰ ਆਪਣਾ ਦੁੱਧ ਪਿਲਾ ਦਿੱਤਾ। ਦੁੱਧ ਪੀਣ ਦੇ ਕੁਝ ਹੀ ਦੇਰ ਬਾਅਦ ਬੱਚੀ ਦੀ ਹਾਲਤ ਖਰਾਬ ਹੋਣ ਲੱਗ ਗਈ। ਜਦੋਂ ਤਕ ਲੋਕਾਂ ਨੂੰ ਕੁਝ ਸਮਝ ਆਉਂਦਾ, ਉਦੋਂ ਤਕ ਮਾਂ ਤੇ ਬੇਟੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਜਿਸ ਤੋਂ ਬਾਅਦ ਮਾਂ ਤੇ ਬੇਟੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਪਹਿਲਾਂ ਬੇਟੀ ਤੇ ਫਿਰ ਮਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਮਾਂ-ਬੇਟੀ ਦੀ ਇੰਝ ਹੋਈ ਮੌਤ ਤੋਂ ਸਾਰਾ ਪਿੰਡ ਕਾਫੀ ਹੈਰਾਨ ਹੈ।
ਸ਼੍ਰੀਨਗਰ 'ਚ ਕਾਰੋਬਾਰੀਆਂ ਨੇ ਕੀਤਾ ਬੰਦ ਦਾ ਆਯੋਜਨ
NEXT STORY