ਪੋਂਟੇ ਵੇਡਰਾ (ਬਿਊਰੋ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਪਲੇਅਰਸ ਚੈਂਪੀਅਨਸ਼ਿਪ 'ਚ ਤਿੰਨ ਕੋਸ਼ਿਸ਼ਾਂ 'ਚ ਤੀਜੀ ਵਾਰ ਕੱਟ 'ਚ ਪ੍ਰਵੇਸ਼ ਕਰਨ ਤੋਂ ਖੁੰਝੇ ਗਏ। ਸ਼ੁਰੂਆਤ 'ਚ 69 ਦਾ ਸਕੋਰ ਕਰਨ ਵਾਲੇ ਲਾਹਿੜੀ ਨੇ ਪਹਿਲੇ 7 ਹੋਲ 'ਚ 2 ਬਰਡੀ ਲਗਾਈਆਂ ਪਰ ਬਾਅਦ 'ਚ ਲੈਅ ਕਾਇਮ ਨਹੀਂ ਰਖ ਸਕੇ ਅਤੇ ਉਨ੍ਹਾਂ ਦਾ ਸਕੋਰ 75 ਰਿਹਾ।
ਟਾਈਗਰ ਵੁਡਸ ਨੇ ਪਹਿਲੇ ਦਿਨ 71 ਅਤੇ 72 ਦਾ ਸਕੋਰ ਕੀਤਾ ਸੀ। ਉਨ੍ਹਾਂ ਦਾ ਸਕੋਰ 143 ਰਿਹਾ ਅਤੇ ਦੁਨੀਆ ਦੇ ਦੂਜੇ ਨੰਬਰ ਦੇ ਗੋਲਫਰ ਜਸਟਿਨ ਥਾਮਸ (70) ਅਤੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਜਾਰਡਨ ਸਪੀਏਥ (68) ਨੇ 18ਵੇਂ ਹੋਲ 'ਤੇ ਬੋਗੀ ਕੀਤੀ ਜਿਸ ਨਾਲ ਵੁਡਸ ਅਤੇ ਹੋਰਨਾਂ ਨੂੰ ਕੱਟ 'ਚ ਪ੍ਰਵੇਸ਼ ਮਿਲ ਗਿਆ।
ਵੋਟ ਪਾਉਣ ਪਹੁੰਚੀ ਮਹਿਲਾ ਨੇ ਬੁਰਕਾ ਉਤਾਰਨ ਤੋਂ ਕੀਤਾ ਇਨਕਾਰ, ਹੋਈ ਬਹਿਸ
NEXT STORY