ਡਲਾਸ (ਬਿਊਰੋ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਐਟੀ ਐਂਡ ਟੀ ਬਾਈਰੋਨ ਨੈਲਸਨ ਚੈਂਪੀਅਨਸ਼ਿਪ ਗੋਲਫ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ਵਿਚ ਤਿੰਨ ਅੰਡਰ 68 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 44ਵੇਂ ਸਥਾਨ 'ਤੇ ਬਣਿਆ ਹੋਇਆ ਹੈ।
ਇਸ ਸੈਸ਼ਨ 'ਚ ਆਪਣਾ ਦੂਜਾ ਪੀ. ਜੀ. ਏ. ਟੂਰ ਟੂਰਨਾਮੈਂਟ ਖੇਡ ਰਹੇ ਗੋਲਫਰ ਡੇਨੀਅਲ ਚੋਪੜਾ ਨੇ ਤਿੰਨ ਓਵਰ 74 ਦਾ ਕਾਰਡ ਖੇਡਿਆ ਤੇ ਉਸ ਨੂੰ ਕੱਟ 'ਚ ਜਗ੍ਹਾ ਬਣਾਉਣ ਲਈ ਅਗਲੇ ਦੌਰ ਵਿਚ ਬਿਹਤਰੀਨ ਪ੍ਰਦਰਸ਼ਨ ਕਰਨਾ ਪਵੇਗਾ। ਉਥੇ ਹੀ ਆਸਟਰੇਲੀਆ ਦੇ ਮਾਰਕ ਲੇਸ਼ਮੈਨ ਨੇ 10 ਅੰਡਰ 61 ਦਾ ਸ਼ਾਨਦਾਰ ਕਾਰਡ ਖੇਡਿਆ, ਜਿਹੜਾ ਟੂਰਨਾਮੈਂਟ ਦੇ ਇਤਿਹਾਸ ਦਾ ਵੀ ਸਰਵਸ੍ਰੇਸ਼ਠ ਕਾਰਡ ਹੈ।
ਜਿਨਾ ਹਾਸਪੇਲ ਬਣੀ ਸੀ. ਆਈ. ਏ. ਦੀ ਪਹਿਲੀ ਮਹਿਲਾ ਨਿਰਦੇਸ਼ਕ
NEXT STORY