ਜਲੰਧਰ— ਐਪਲ WWDC ਕਾਨਫਰੈਂਸ 2018 4 ਜੂਨ ਤੋਂ ਸ਼ੁਰੂ ਹੋ ਰਹੀ ਹੈ ਅਤੇ ਸੰਭਾਵਨਾ ਹੈ ਕਿ ਕੰਪਨੀ ਇਸ ਵਿਚ ਆਪਣੀ ਅਗਲੀ ਪੀੜ੍ਹੀ ਦੇ 'ਆਈ.ਓ.ਐੱਸ. 12' ਆਪਰੇਟਿੰਗ ਸਿਸਟਮ ਜਾਰੀ ਕਰਨ ਦੇ ਨਾਲ ਹੀ ਨੀਅਰ ਫੀਲਡ (ਐੱਨ.ਐੱਫ.ਸੀ.) ਪਾਲਿਸੀਆਂ 'ਚ ਬਦਲਾਅ ਦਾ ਐਲਾਨ ਕਰੇਗੀ। ਤਕਨੀਕੀ ਵੈੱਬਸਾਈਟ ਦਿ ਇਨਫਾਰਮੇਸ਼ਨ 'ਤੇ ਸ਼ੁੱਕਰਵਾਰ ਦੇਰ ਰਾਤ ਨੂੰ ਪ੍ਰਕਾਸ਼ਿਤ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਨੀਅਰ ਫੀਲਡ ਕਮਿਊਨੀਕੇਸ਼ਨ ਜਾਂ ਐੱਨ.ਐੱਫ.ਸੀ. ਚਿੱਪ 'ਚ ਬਦਲਾਅ ਦਾ ਐਲਾਨ ਅਗਲੇ ਮਹੀਨੇ ਹੋਣ ਦੀ ਉਮੀਦ ਹੈ। ਇਸ ਨਾਲ ਲੋਕ ਆਈਫੋਨ ਦਾ ਇਸਤੇਮਾਲ ਹੋਰ ਸੁਰੱਖਿਆ ਸੰਬੰਧੀ ਗੱਲਬਾਤ ਲਈ ਵੀ ਕਰ ਸਕਣਗੇ, ਜਿਸ ਵਿਚ ਹੋਰ ਤਰੀਕਿਆਂ ਨਾਲ ਟ੍ਰਾਂਜਿਟ ਕਰਵਾਏ ਗਏ ਭੁਗਤਾਨ ਅਤੇ ਕਾਰ ਦੇ ਦਰਵਾਜ਼ੇ ਖੋਲ੍ਹਣ ਵਰਗੇ ਕੰਮ ਸ਼ਾਮਲ ਹਨ।
ਐਪਲ ਨੇ ਸਭ ਤੋਂ ਪਹਿਲਾਂ ਸਾਲ 2014 'ਚ ਐੱਨ.ਐੱਫ.ਸੀ. ਨਾਲ ਲੈਸ ਆਈਫੋਨ 6 ਅਤੇ ਆਈਫੋਨ 6 ਐੱਸ ਲਾਂਚ ਕੀਤਾ ਸੀ ਪਰ ਕੰਪਨੀ ਨੇ ਐੱਨ.ਐੱਫ.ਸੀ. ਫੀਚਰ ਦੇ ਇਸਤੇਮਾਲ ਲਈ ਸਿਰਫ 'ਐਪਲ ਪੇਅ' ਲੈਣਦੇਣ ਤਕ ਸੀਮਤ ਰੱਖਿਆ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਦੇ ਕਰਮਚਾਰੀ ਪਹਿਲਾਂ ਤੋਂ ਹੀ ਆਪਣੇ ਆਈਫੋਨ ਦਾ ਇਸਤੇਮਾਲ ਐਪਲ ਪਾਰਕ ਦੇ ਦਰਵਾਜ਼ੇ ਖੋਲ੍ਹਣ ਲਈ ਕਰ ਰਹੇ ਹਨ। ਨਵੀਆਂ ਸਮਰਥਾਵਾਂ ਦੇ ਨਾਲ ਆਈਫੋਨ ਐੱਨ.ਐੱਫ.ਸੀ. ਇਨੇਬਲਡ ਦਰਵਾਜ਼ਿਆਂ ਨੂੰ ਖੋਲ੍ਹਣ 'ਚ ਸਮਰੱਥ ਹੋਣਗੇ ਅਤੇ ਸੰਭਾਵਿਤ ਰੂਪ ਨਾਲ ਡਾਟਾ ਨੂੰ ਟ੍ਰਾਂਜਿਟ ਪ੍ਰਣਾਲੀਆਂ, ਨਿੱਜੀ ਪ੍ਰਮਾਣੀਕਰਣ ਡਿਵਾਈਸਾਂ ਅਤੇ ਹੋਰ 'ਚ ਲਗਾਉਣ 'ਚ ਸਮਰੱਥ ਹੋਣਗੇ।
ਪ੍ਰਾਈਵੇਟ ਨੌਕਰੀਪੇਸ਼ਾਂ ਦੇ ਫੰਡ 'ਤੇ ਲਟਕੀ ਤਲਵਾਰ, ਨਹੀਂ ਜਮ੍ਹਾ ਹੋ ਰਿਹਾ PF ਦਾ ਪੈਸਾ!
NEXT STORY