ਨਵੀਂ ਦਿੱਲੀ — ਪਤੰਜਲੀ ਗਰੁੱਪ ਦੀ ਕੰਪਨੀ ਵੈਦਿਕ ਪ੍ਰਸਾਰਨ ਲਿਮਟਿਡ(ਵੀ.ਬੀ.ਐੱਲ.) ਨੂੰ ਆਖਿਰਕਾਰ 3 ਚੈਨਲ ਲਾਂਚ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਇਹ ਚੈਨਲ ਤਾਮਿਲ, ਤੇਲਗੂ ਅਤੇ ਕੱਨੜ ਭਾਸ਼ਾਵਾਂ ਵਿਚ ਅਗਲੇ ਮਹੀਨੇ ਲਾਂਚ ਹੋਣਗੇ। ਕੁਝ ਮਹੀਨੇ ਪਹਿਲਾਂ ਅਰਜ਼ੀਆਂ 'ਚ ਕੁਝ ਕਮੀਆਂ ਕਾਰਨ ਇਨ੍ਹਾਂ ਚੈਨਲਾਂ ਨੂੰ ਮਨਜ਼ੂਰੀ ਨਹੀਂ ਮਿਲੀ ਸੀ। ਜ਼ਿਕਰਯੋਗ ਹੈ ਕਿ ਵੀ.ਬੀ.ਐੱਲ. ਅਚਾਰਿਆ ਬਾਲਕ੍ਰਿਸ਼ਣਾ ਦੇ ਕੰਟਰੋਲ ਵਿਚ ਹੈ, ਜੋ ਕਿ ਯੋਗ ਗੂਰੂ ਅਤੇ ਪਤੰਜਲੀ ਦੇ ਬਾਨੀ ਬਾਬਾ ਰਾਮਦੇਵ ਦੇ ਕਰੀਬੀ ਸਹਿਯੋਗੀ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਸੋਮਵਾਰ ਨੂੰ ਵੀ.ਬੀ.ਐੱਲ. ਚੈਨਲਾਂ ਨੂੰ ਪ੍ਰਵਾਨਗੀ ਦਿੱਤੀ। ਪਤੰਜਲੀ ਉਤਪਾਦਾਂ ਦੇ ਬੁਲਾਰੇ ਐੱਸ.ਕੇ. ਤਿਜਾਰਾਵਾਲਾ ਨੇ ਦੱਸਿਆ ਕਿ ਇਨ੍ਹਾਂ ਚੈਨਲਾਂ ਦਾ ਟੀਚਾ ਵੈਦਿਕ ਗਿਆਨ ਨੂੰ ਫੈਲਾਉਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ' ਇਸ ਤਰ੍ਹਾਂ ਪਹਿਲਾ ਹੀ ਹੋ ਜਾਣਾ ਚਾਹੀਦਾ ਸੀ, ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਸ ਤਰ੍ਹਾਂ ਹੋ ਗਿਆ। ਅਸੀਂ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ। ਹੁਣ ਸਿਰਫ ਸੈਟੇਲਾਈਟ ਦੀ ਪ੍ਰਵਾਨਗੀ ਦੀ ਉਡੀਕ ਹੈ, ਜਿਹੜੀ ਕਿ ਅਗਲੇ ਕੁਝ ਦਿਨਾਂ ਵਿਚ ਮਿਲ ਸਕਦੀ ਹੈ।'
ਜ਼ਿਕਰਯੋਗ ਹੈ ਕਿ ਤਿਜਾਰਾਵਾਲਾ ਵੀ.ਬੀ.ਐੱਲ. ਦੇ ਇਕ ਹੋਰ ਚੈਨਲ ਆਸਥਾ ਦੇ ਵੀ ਸਲਾਹਕਾਰ ਅਤੇ ਕੌਮੀ ਮੁਖੀ ਵੀ ਹਨ। ਉਨ੍ਹਾਂ ਨੇ ਦੱਸਿਆ,'ਨੈਟਵਰਕ ਦੇ ਮਲਿਆਲਮ ਚੈਨਲ ਨੂੰ ਜੁਲਾਈ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਯੋਗ ਅਧਿਆਇ, ਆਯੁਰਵੈਦ ਆਦਿ ਨੂੰ ਮਿਲਾ ਕੇ 400 ਘੰਟੇ ਦੀ ਸਮੱਗਰੀ ਤਿਆਰ ਕਰ ਲਈ ਹੈ, ਜਿਸ ਨੂੰ ਦੱਖਣੀ ਭਾਰਤੀ ਭਾਸ਼ਾਵਾਂ ਵਿਚ ਡੱਬ ਕੀਤਾ ਗਿਆ ਹੈ।'
ਮੈਲਬੌਰਨ 'ਚ ਲੈਂਬਰਗਿਨੀ ਕਾਰ ਦੇ ਉੱਡੇ ਪਰਖੱਚੇ, ਖੁਸ਼ਕਿਸਮਤੀ ਨਾਲ ਡਰਾਈਵਰ ਦੀ ਬਚੀ ਜਾਨ
NEXT STORY