ਨਾਭਾ (ਜੈਨ) - ਥਾਣਾ ਬਖਸ਼ੀਵਾਲਾ ਪੁਲਸ ਦੀ ਐਡੀਸ਼ਨਲ ਐੱਸ. ਐੱਚ. ਓ. ਸਾਕਸ਼ੀ ਸ਼ਰਮਾ ਦੀ ਨਿਗਰਾਨੀ ਹੇਠ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ ਰਾਜਵਿੰਦਰ ਸਿੰਘ ਨਾਮੀ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਕੇ 24 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਅਤੇ 2 ਕਿਲੋਗਰਾਮ ਪੋਸਤ ਬਰਾਮਦ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇੰਜ ਹੀ ਸਤਨਾਮ ਸਿੰਘ ਸਹਾਇਕ ਥਾਣੇਦਾਰ ਨੇ ਸ਼ਿੰਦਰ ਕੌਰ ਨਾਮੀ ਔਰਤ ਤੋਂ 2 ਕਿਲੋਗਰਾਮ ਪੋਸਤ ਬਰਾਮਦ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ। ਐੱਸ. ਐੱਚ. ਓ. ਗੁਰਨਾਮ ਸਿੰਘ ਅਨੁਸਾਰ ਨਸ਼ਾ ਸਮੱਗਲਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਜੈਤੋ 'ਚ ਹਸਪਤਾਲ 30 ਬੈੱਡਾਂ ਦਾ ਪਰ ਐਮਰਜੈਂਸੀ ਸਹੂਲਤ 5 ਬੈੱਡਾਂ ਦੀ ਵੀ ਨਹੀਂ
NEXT STORY