ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਟੂਵਆਂਬਾ ਨੇੜੇ ਇਸ ਮਹੀਨੇ ਦੇ ਸ਼ੁਰੂ ਵਿਚ 9 ਲੋਕਾਂ 'ਤੇ 37 ਸਾਲਾ ਔਰਤ ਦੀ ਹੱਤਿਆ ਕਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੋਸ਼ੀਆਂ ਵਿਚ ਤਿੰਨ ਮਰਦ ਅਤੇ 6 ਔਰਤਾਂ ਹਨ। ਬੀਤੀ 6 ਮਈ ਨੂੰ ਵਿਲਸਨਟਨ ਵਿਚ ਮੈਕਗ੍ਰੇਗਰ ਸਟ੍ਰੀਟ 'ਤੇ 37 ਸਾਲਾ ਡੈਬੀ ਕੌਮਬਾਰਨਗੋ ਨੂੰ ਗੰਭੀਰ ਹਾਲਤ ਵਿਚ ਜ਼ਖਮੀ ਪਾਇਆ ਗਿਆ। ਜਾਣਕਾਰੀ ਮੁਤਾਬਕ ਉਸ ਦੀ ਛਾਤੀ 'ਤੇ ਚਾਕੂ ਨਾਲ ਹਮਲਾ ਕਰਨ ਤੋਂ ਪਹਿਲਾਂ ਉਸ 'ਤੇ ਗੋਲਫ ਕਲੱਬ, ਹਥੌੜੇ ਅਤੇ ਧਾਤ ਦੇ ਖੰਭਿਆਂ ਨਾਲ ਹਮਲਾ ਕੀਤਾ ਗਿਆ ਸੀ। ਡੈਬੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਦੀ ਜਾਂਚ ਦੌਰਾਨ ਅਧਿਕਾਰੀਆਂ ਨੇ ਅਪਰਾਧ ਦ੍ਰਿਸ਼ ਨੇੜੇ ਸਥਿਤ ਕਈ ਖੇਤਰਾਂ ਨੂੰ ਸੀਲ ਕਰ ਦਿੱਤਾ। ਇਸ ਵਿਚ ਵਾਰਰੇਗੋ ਹਾਈਵੇਅ 'ਤੇ ਸਥਿਤ ਇਕ ਫਾਸਟ ਫੂਡ ਰੈਸਟੋਰੈਂਟ ਵੀ ਸ਼ਾਮਲ ਸੀ। ਇਸ ਰੈਸਟੋਰੈਂਟ ਤੋਂ ਅਧਿਕਾਰੀਆਂ ਨੇ 6 ਔਰਤਾਂ ਸਮੇਤ 3 ਮਰਦਾਂ ਨੂੰ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ। ਇਨ੍ਹਾਂ ਦੋਸ਼ੀਆਂ ਦੀ ਉਮਰ 23 ਤੋਂ 34 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਸ ਨੇ ਆਪਣੀ ਸ਼ੁਰੂਆਤੀ ਜਾਂਚ ਵਿਚ ਲਿਨ ਫੇ ਜੀਨ ਐਂਡਰਸਨ, ਸ਼ਿਰਾਲੀ ਫਰਨੈਂਡੋ, ਐਸ਼ਲੇ ਐਰੋਨ ਫਿੰਗ, ਰਿਆਨਨਾ ਜੈਡ ਫਿੰਗ, ਟੀ. ਵਾਈ. ਪੀਟਰ ਫਿੰਗ, ਕ੍ਰਿਸਟੀਨ ਮਾਰੀ ਹਾਲ, ਜਾਨਾ ਲੇਗ ਹਾਲ, ਰੋਹਾਂਡਾ ਐਨ ਹਾਲ ਅਤੇ ਜੋਸ਼ੁਆ ਜੇਮਸ ਲਿੰਗਵੁੱਡਡੌਕ 'ਤੇ ਹੱਤਿਆ ਕਰਨ ਦੇ ਦੋਸ਼ ਲਗਾਏ ਹਨ। ਇਨ੍ਹਾਂ ਦੋਸ਼ੀਆਂ ਨੂੰ ਜਲਦੀ ਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੇ ਘਰਾਂ ਦਾ ਬਜਟ : ਸ਼ਿਵਨਾਥ ਵਰਮਾ
NEXT STORY