ਕਲੀਰੀ—ਪੰਜਾਬ ਦੇ ਰਹਿਣ ਵਾਲੇ ਤੇ ਰੇਲਵੇ ਦੇ ਅਰਵਿੰਦਰ ਪ੍ਰੀਤ ਸਿੰਘ ਨੇ ਵਿਸ਼ਵ ਐਮੇਚਿਓਰ ਸ਼ਤਰੰਜ ਚੈਂਪੀਅਨ ਹੋਣ ਦਾ ਮਾਣ ਹਾਸਲ ਕਰ ਲਿਆ। ਉਸ ਨੇ ਕੌਮਾਂਤਰੀ ਰੇਟਿੰਗ ਕੈਟਾਗਰੀ 2300 ਵਿਚ ਇਹ ਕਾਰਨਾਮਾ ਕੀਤਾ।
ਉਸ ਨੇ ਇਹ ਕਾਰਨਾਮਾ ਤਦ ਕਰ ਦਿਖਾਇਆ ਜਦੋਂ ਪ੍ਰਤੀਯੋਗਿਤਾ ਦੀ ਸ਼ੁਰੂਆਤ ਵਿਚ ਹੀ ਉਹ ਦੂਜਾ ਮੈਚ ਹਾਰ ਚੁੱਕਾ ਸੀ ਪਰ ਉਸ ਤੋਂ ਬਾਅਦ ਉਸ ਨੇ ਵਾਪਸੀ ਕਰਦਿਆਂ ਕੁਲ 9 ਮੈਚਾਂ ਵਿਚੋਂ 7 ਅੰਕ ਹਾਸਲ ਕਰ ਕੇ ਇਹ ਖਿਤਾਬ ਹਾਸਲ ਕੀਤਾ। ਇਸਦੇ ਨਾਲ ਹੀ ਹੁਣ ਉਹ ਫਿਡੇ ਮਾਸਟਰ ਬਣ ਗਿਆ ਹੈ। ਕੋਲੰਬੀਆ ਦਾ ਗਰਵਿਟੋ ਐਂਜੇਲ ਦੂਜੇ ਤੇ ਮੰਗੋਲੀਆ ਦਾ ਗੁਨਬਾਯਰ ਤੀਜੇ ਸਥਾਨ 'ਤੇ ਰਿਹਾ। 26ਵਾਂ ਦਰਜਾ ਪ੍ਰਾਪਤ ਅਰਵਿੰਦਰ ਨੇ ਆਪਣੀ ਕੌਮਾਂਤਰੀ ਰੇਟਿੰਗ ਵਿਚ ਕੁਲ 73 ਅੰਕ ਜੋੜੇ। ਭਾਰਤ ਦੀ ਜੀ. ਸੰਧਯਾ ਨੇ ਮਹਿਲਾ ਵਰਗ ਵਿਚ ਕਾਂਸੀ ਤਮਗਾ ਹਾਸਲ ਕੀਤਾ।
ਸਰਕਾਰੀ ਸੈਕੰਡਰੀ ਸਕੂਲ ਬੋਹਾ (ਮੁੰਡੇ) ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ
NEXT STORY