ਸਿਡਨੀ (ਬਿਊਰੋ)— ਦੂਜਾ ਦਰਜਾ ਪ੍ਰਾਪਤ ਬੀ. ਸਾਈ ਪ੍ਰਣੀਤ ਤੇ ਚੌਥੀ ਸੀਡ ਸਮੀਰ ਵਰਮਾ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਆਸਟਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਪ੍ਰਣੀਤ ਨੇ ਇੰਡੋਨੇਸ਼ੀਆ ਦੇ ਪੰਜੀ ਅਹਿਮਦ ਮੌਲਾਨਾ ਨੂੰ 32 ਮਿੰਟ ਵਿਚ 21-12, 21-14 ਨਾਲ ਹਰਾਇਆ ਜਦਕਿ ਸਮੀਰ ਨੇ ਜਾਪਾਨ ਦੇ ਤਾਕੂਮਾ ਯੂਏਦਾ ਨੂੰ 27 ਮਿੰਟ ਵਿਚ 21-16 21-12 ਨਾਲ ਹਰਾਇਆ। ਤੀਜੀ ਸੀਡ ਮਨੂ ਅੱਤਰੀ ਤੇ ਬੀ. ਸੁਮਿਤ ਰੈੱਡੀ ਅਤੇ ਸੱਤਵੀਂ ਸੀਡ ਐੱਮ. ਆਰ. ਅਰਜੁਨ ਤੇ ਰਾਮਚੰਦਰਨ ਸ਼ਲੋਕ ਦੀਆਂ ਭਾਰਤੀ ਜੋੜੀਆਂ ਕੁਆਰਟਰ ਫਾਈਨਲ ਵਿਚ ਪਹੁੰਚ ਗਈਆਂ ਹਨ।
ਮਹਿੰਦੀ ਸੈਰੇਮਨੀ 'ਚ ਸ਼ਾਨਦਾਰ ਲੁੱਕ 'ਚ ਦਿਖੀ ਨੇਹਾ ਧੂਪੀਆ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ
NEXT STORY