ਮੈਲਬੌਰਨ— ਆਸਟ੍ਰੇਲੀਆ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਰੋਮ ਕੈਥੋਲਿਕ ਦੇ ਮੁੱਖ ਪਾਦਰੀ ਫਿਲਿਪ ਵਿਲਸਨ ਨੂੰ ਬਾਲ ਯੌਨ ਸ਼ੋਸ਼ਣ ਨੂੰ ਲੁਕਾਉਣ ਦੇ ਮਾਮਲੇ ਵਿਚ ਦੋਸ਼ੀ ਮੰਨਿਆ ਹੈ। ਆਸਟ੍ਰੇਲੀਆ ਦੀ ਮੀਡੀਆ ਰਿਪੋਰਟ ਮੁਤਾਬਕ ਵਿਲਸਨ ਇਸ ਤਰ੍ਹਾਂ ਦੇ ਦੋਸ਼ 'ਚ ਸਜ਼ਾ ਪਾਉਣ ਵਾਲੇ ਦੁਨੀਆ ਭਰ ਵਿਚ ਸਭ ਤੋਂ ਵੱਡੀ ਉਮਰ ਦੇ ਪਾਦਰੀ ਹੋਣਗੇ। ਸਿਡਨੀ ਦੇ ਸਥਾਨਕ ਅਦਾਲਤ ਐਡੀਲੇਡ ਦੇ ਮੁੱਖ ਪਾਦਰੀ ਵਿਲਸਨ ਨੂੰ ਜੂਨ ਮਹੀਨੇ ਵਿਚ ਸਜ਼ਾ ਸੁਣਾ ਸਕਦੀ ਹੈ। ਉਨ੍ਹਾਂ ਨੂੰ ਬਾਲ ਯੌਨ ਸ਼ੋਸ਼ਣ ਨੂੰ ਲੁਕਾਉਣ ਲਈ ਵਧ ਤੋਂ ਵਧ 2 ਸਾਲ ਦੀ ਸਜ਼ਾ ਹੋ ਸਕਦੀ ਹੈ। 67 ਸਾਲਾ ਫਿਲਿਪ ਵਿਲਸਨ 'ਤੇ ਇਕ ਹੋਰ ਪਾਦਰੀ ਜੇਮਸ ਫਲੇਚਰ ਦੇ ਗੰਭੀਰ ਯੌਨ ਸ਼ੋਸ਼ਣ ਦੇ ਅਪਰਾਧ ਨੂੰ ਲੁਕਾਉਣ ਦਾ ਵੀ ਦੋਸ਼ ਲੱਗਾ ਸੀ।
ਉਨ੍ਹਾਂ ਨੂੰ ਸਾਲ 1976 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ, ਜਦੋਂ ਉਹ ਨਿਊ ਸਾਊਥ ਵੇਲਜ਼ ਦੇ ਸਹਾਇਕ ਪਾਦਰੀ ਸਨ। ਆਸਟ੍ਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ ਫਿਲਿਪ ਦੇ ਵਕੀਲ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਉਹ ਨਹੀਂ ਜਾਣਦੇ ਸਨ ਕਿ ਪਾਦਰੀ ਫਲੇਚਰ ਨੇ ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ ਹੈ। ਫਿਲਿਪ ਨੂੰ ਸਾਲ 2004 'ਚ 9 ਬੱਚਿਆਂ ਦੇ ਯੌਨ ਸ਼ੋਸ਼ਣ ਦੇ ਦੋਸ਼ ਵਿਚ ਦੋਸ਼ੀ ਪਾਇਆ ਗਿਆ ਸੀ ਅਤੇ ਸਾਲ 2006 ਵਿਚ ਜੇਲ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਗੁਰਦਾਸਪੁਰ ਜੇਲ 'ਚ ਚੈਕਿੰਗ ਦੌਰਾਨ ਭੜਕੇ ਕੈਦੀ,ਭੰਨਤੋੜ ਦੇ ਬਾਅਦ ਲਗਾਈ ਅੱਗ (ਵੀਡੀਓ)
NEXT STORY