ਬਠਿੰਡਾ (ਵਿਜੇ) — ਕੁੱਟਮਾਰ ਦੇ ਮਾਮਲੇ 'ਚ ਇਨਸਾਫ ਲੈਣ ਲਈ 63 ਸਾਲਾ ਬਜ਼ੁਰਗ ਸਾਈਕਲ 'ਤੇ 20 ਕਿਲੋਮੀਟਰ ਚਲ ਕੇ ਆਉਂਦਾ ਹੈ ਪਰ ਇਨਸਾਫ ਨਹੀਂ ਮਿਲਦਾ ਤੇ ਉਹ ਅਧਿਕਾਰੀਆਂ ਦੇ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਹਨ। ਜ਼ਿਲੇ ਦੇ ਪਿੰਡ ਅਬਲੂ ਕੋਟਲੀ ਨਿਵਾਸੀ ਦਰਸ਼ਨ ਸਿੰਘ ਦਾ 6 ਅਪ੍ਰੈਲ 2018 ਨੂੰ ਆਪਣੇ ਗੁਆਂਢੀਆਂ ਤੋਂ ਮਾਮੂਲੀ ਝਗੜਾ ਹੋਇਆ। ਬਾਅਦ 'ਚ ਗੁਆਂਢੀਆਂ ਨੇ ਘਰ 'ਚ ਵੜ੍ਹ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਜ਼ਖਮੀ ਕਰ ਦਿੱਤਾ।
ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਗੋਨਿਆਣਾ ਦੇ ਹਸਪਤਾਲ 'ਚ ਦਾਖਲ ਕਰਵਾਇਆ। ਪੀੜਤ ਦਰਸ਼ਨ ਸਿੰਘ ਨੇ ਦੱਸਿਆ ਕਿ ਇਲਾਜ ਦੌਰਾਨ ਕਿਲੀ ਨਿਹਾਲ ਸਿੰਘ ਵਾਲਾ ਪੁਲਸ ਚੌਕੀ 'ਚ ਜੋ ਉਸ ਨੇ ਬਿਆਨ ਦਿੱਤੇ, ਉਹ ਉਨ੍ਹਾਂ ਨੇ ਦਰਜ ਨਹੀਂ ਕੀਤੇ ਸਗੋਂ ਆਪਣੀ ਮਰਜ਼ੀ ਤੋਂ ਦੋਸ਼ੀਆਂ ਨੂੰ ਫਾਇਦਾ ਦਿਲਾਉਣ ਲਈ ਮਨਘੜਤ ਬਿਆਨ ਲਿਖ ਦਿਤੇ ਤੇ ਦੋਸ਼ੀਆਂ 'ਤੇ ਧਾਰਾ 323 ਦੇ ਤਹਿਤ ਹੀ ਮਾਮਲਾ ਦਰਜ ਕੀਤਾ। ਪੀੜਤ ਨੇ ਦੱਸਿਆ ਕਿ ਉਹ 20 ਕਿਲੋਮੀਟਰ ਸਾਈਕਲ ਚਲਾ ਕੇ ਅਧਿਕਾਰੀਆਂ ਕੋਲ ਆਪਣੀ ਦੁਹਾਈ ਲੈ ਕੇ ਆਉਂਦੇ ਹਨ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ। ਇਥੋਂ ਤਤਕ ਕਿ ਉਹ ਜ਼ਿਲਾ ਕਾਨੂੰਨੀ ਸੇਵਾ ਅਥਾਰਿਟੀ ਦੇ ਕੋਲ ਅਦਾਲਤ ਦੇ ਵਕੀਲ ਦੀ ਸੁਵਿਧਾ ਲੈਣ ਪਹੁੰਚਿਆਂ ਪਰ ਉਥੇ ਤਾਇਨਾਤ ਅਧਿਕਾਰੀ ਉਸ ਨੂੰ ਚੱਕਰ ਲਗਵਾÀੁਂਦੇ ਰਹੇ ਤੇ ਵਕੀਲ ਵੀ ਮੁਹੱਈਆ ਨਹੀਂ ਕਰਵਾਇਆ। ਅਦਾਲਤ 'ਚ ਵਕੀਲ ਵਿਕਾਸ ਕੁਮਾਰ ਨੇ ਉਕਤ ਬਜ਼ੁਰਗ 'ਤੇ ਤਰਸ ਖਾ ਕੇ ਉਸ ਨੂੰ ਨਿਸ਼ੁਲਕ ਸੇਵਾ ਦੇਣ ਦੀ ਗੱਲ ਕਹੀ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਇਸ ਮਾਮਲੇ 'ਚ ਕਿਲੀ ਨਿਹਾਲ ਸਿੰਘ ਵਾਲਾ ਚੌਕੀ ਦੇ ਇੰਚਾਰਜ ਨੇ ਡਿਊਟੀ ਦਾ ਬਹਾਨਾ ਲਗਾ ਕੇ ਟਾਲ-ਮਟੋਲ ਕਰ ਦਿੱਤਾ, ਜਦ ਕਿ ਥਾਣਾ ਨੇਹਿਆਵਾਲਾ ਦੇ ਇੰਚਾਰਜ ਅੰਗ੍ਰੇਜ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਬਜ਼ੁਰਗ ਨੂੰ ਇਨਸਾਫ ਦਿਵਾਉਣਗੇ। ਉਥੇ ਹੀ ਜ਼ਿਲਾ ਕਾਨੂੰਨੀ ਸੇਵਾ ਅਥਾਰਿਟੀ ਦੇ ਪੈਨਲ ਵਕੀਲ ਕਮਲਜੀਤ ਸਿੰਘ ਕੁਟੀ ਨੇ ਕਿਹਾ ਕਿ ਜੇਕਰ ਅਜਿਹਾ ਮਾਮਲਾ ਹੈ ਤਾਂ ਉਹ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਣਗੇ।
ਜਾਣੋ, ਆਖ਼ਰ ਫਿੱਟਨੈਸ ਆਈਕਾਨ ਵਿਰਾਟ ਨੂੰ ਕਿਉਂ ਹੈ ਆਰਾਮ ਦੀ ਜ਼ਰੂਰਤ
NEXT STORY