ਜਲੰਧਰ-ਜੇਕਰ ਤੁਸੀਂ ਸਟ੍ਰੈਟਜਿਕ ਗੇਮਸ ਖੇਡਣਾ ਪਸੰਦ ਕਰਦੇ ਹੋ ਤਾਂ ਇਸ ਲਿਸਟ 'ਚ ਸ਼ਾਮਿਲ 4 ਐਂਡਰਾਇਡ ਗੇਮਸ ਬਿਹਤਰੀਨ ਫੀਚਰਸ ਨਾਲ ਉਪਲੱਬਧ ਹਨ।
1. ਰੋਇਲ ਰੀਵਾਲਿਟ 2 (Royal Revolt 2)-
ਇਸ ਐਪ ਨੂੰ 1 ਕਰੋੜ ਯੂਜ਼ਰਸ ਨੇ ਡਾਊਨਲੋਡ ਕੀਤੀ ਹੈ। ਐਪ ਨੂੰ ਪਲੇਅ ਸਟੋਰ 'ਤੇ 4.5 ਸਟਾਰ ਮਿਲਿਆ ਹੈ। ਐਪ ਨੂੰ 6 ਲੱਖ ਤੋਂ ਜਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ। ਐਪ ਦਾ ਸਾਈਜ਼ 78 ਐੱਮ. ਬੀ. ਹੈ। ਗੇਮ 'ਚ ਕਈ ਰਾਊਂਡਸ ਦਿੱਤੇ ਗਏ ਹਨ। ਹਰ ਰਾਊਂਡ ਨੂੰ ਤੁਸੀਂ ਇਕ ਤੈਅ ਸਮੇਂ 'ਚ ਪੂਰਾ ਕਰਨਾ ਹੈ। ਗੇਮ 'ਚ ਤੁਹਾਨੂੰ ਆਪਣੀ ਇਕ ਸੈਨਾ ਮਿਲਦੀ ਹੈ, ਜੋ ਸਟੇਜ ਨਾਲ ਵੱਧਦੀ ਰਹਿੰਦੀ ਹੈ। ਤੁਹਾਨੂੰ ਆਪਣੀ ਸੈਨਾ ਨੂੰ ਲੈ ਕੇ ਹਥਿਆਰਾਂ ਤੱਕ ਨੂੰ ਵਧਾਉਣਾ ਹੁੰਦਾ ਹੈ।
2. ਡੋਮੀਨੇਸ਼ਨ (DomiNations)-
ਇਸ ਐਪ ਨੂੰ 1 ਕਰੋੜ ਯੂਜ਼ਰਸ ਨੇ ਡਾਊਨਲੋਡ ਕੀਤੀ ਹੈ। ਐਪ ਨੂੰ ਪਲੇਅ ਸਟੋਰ 'ਤੇ 4.3 ਸਟਾਰ ਮਿਲਿਆ ਹੈ ਅਤੇ ਜਿਸ ਨੂੰ 6 ਲੱਖ ਤੋਂ ਜਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ। ਐਪ ਦੀ ਸਾਈਜ਼ 74 ਐੱਮ. ਬੀ. ਹੈ।ਇਹ ਇਕ ਸਟ੍ਰੈਟਜਿਕ ਗੇਮ ਹੈ। ਗੇਮ 'ਚ ਤੁਹਾਨੂੰ ਆਪਣਾ ਐਮਪਾਇਰ ਬਣਾਉਣਾ ਹੁੰਦਾ ਹੈ। ਗੇਮ 'ਚ ਕਈ ਲੈਵਲਜ਼ ਦਿੱਤੇ ਗਏ ਹਨ।
3. ਇਮਪਾਇਰ ਵਾਰ (Empire War)-
ਐਪ ਨੂੰ 50 ਲੱਖ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਐਪ ਨੂੰ ਪਲੇਅ ਸਟੋਰ 'ਤੇ 4.4 ਸਟਾਰ ਮਿਲਿਆ ਹੈ। ਐਪ ਨੂੰ 71 ਹਜ਼ਾਰ ਤੋਂ ਜਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ। ਐਪ ਦਾ ਸਾਈਜ਼ 63 ਐੱਮ. ਬੀ. ਹੈ। ਐਪ 'ਚ ਤੁਹਾਨੂੰ ਆਪਣਾ ਟਾਸਕ ਨੂੰ ਪੂਰਾ ਕਰਨਾ ਹੁੰਦਾ ਹੈ। ਇਹ ਇਕ ਸਟ੍ਰੈਟਜ਼ਿਕ ਗੇਮ ਹੈ।
4. ਓਲੰਪਿਸ ਰਾਈਜ਼ਿੰਗ (Olympus Rising)-
ਐਪ ਨੂੰ 10 ਲੱਖ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਐਪ ਨੂੰ ਪਲੇਅ ਸਟੋਰ 'ਤੇ 4.6 ਸਟਾਰ ਮਿਲਿਆ ਹੈ, ਜਿਸ ਨੂੰ 1 ਲੱਖ ਤੋਂ ਜਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ। ਐਪ ਦਾ ਸਾਈਜ਼ 83 ਐੱਮ. ਬੀ. ਹੈਫੀਚਰਸ-ਗੇਮ 'ਚ ਨਾ ਸਿਰਫ ਤੁਸੀਂ ਕਿਲ੍ਹਿਆਂ ਨੂੰ ਜਿੱਤਣਾ ਹੈ। ਇਸ ਦੇ ਨਾਲ ਆਪਣੇ ਕਿਲੇ ਨੂੰ ਵੀ ਬਚਾਉਣਾ ਹੈ। ਗੇਮ 'ਚ ਤੁਹਾਨੂੰ ਕਈ ਹੀਰੋਜ਼ ਅਤੇ ਭਗਵਾਨ ਮਿਲਦੇ ਹਨ, ਜਿਸ ਦੀ ਮਦਦ ਨਾਲ ਜੰਗ ਲੜਨੀ ਹੁੰਦੀ ਹੈ। ਗੇਮ ਦਾ ਗ੍ਰਾਫਿਕਸ 3ਡੀ ਹੈ ਅਤੇ ਇਸ ਦੀ ਮਿਊਜ਼ਿਕ ਵੀ ਸ਼ਾਨਦਾਰ ਹੈ।
ਹਿੰਦੂ ਮਹਿਲਾ ਨਾਲ ਸੰਬੰਧ ਰੱਖਣ 'ਤੇ ਮੁਸਲਿਮ ਨੌਜਵਾਨ ਦੀ ਕੀਤੀ ਕੁੱਟਮਾਰ
NEXT STORY