ਅੰਮ੍ਰਿਤਸਰ (ਸੁਮਿਤ) : ਰੋਡਰੇਜ਼ ਮਾਮਲੇ ਵਿਚ ਬਰੀ ਹੋਣ ਤੋਂ ਬਾਅਦ ਨਵਜੋਤ ਸਿੱਧੂ ਮੰਗਲਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਸਿੱਧੂ ਨੇ ਗੁਰਬਾਣੀ ਦਾ ਸਰਵਣ ਵੀ ਕੀਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਵਿਰੋਧੀਆਂ 'ਤੇ ਜਮ ਕੇ ਨਿਸ਼ਾਨੇ ਸਾਧੇ। ਬਿਕਰਮ ਮਜੀਠੀਆ ਨੂੰ ਮੁੜ ਚਿੱਟੇ ਦੇ ਵਪਾਰੀ ਦੱਸਦੇ ਹੋਏ ਸਿੱਧੂ ਨੇ ਕਿਹਾ ਕਿ ਐੱਸ. ਟੀ. ਐੱਫ. ਦੀ ਰਿਪੋਰਟ ਵਿਚ ਮਜੀਠੀਆ ਦੇ ਖਿਲਾਫ ਸਬੂਤ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਮਜੀਠੀਆ ਚਿੱਟੇ ਦੇ ਵਪਾਰੀ ਹੈ।
ਹਰਸਿਮਰਤ ਬਾਦਲ ਵਲੋਂ ਲੰਗਰ 'ਤੇ ਜੀ. ਐੱਸ. ਟੀ. 'ਤੇ ਦਿੱਤੇ ਗਏ ਅਸਤੀਫੇ ਦੇ ਬਿਆਨ ਨੂੰ ਡਰਾਮਾ ਕਰਾਰ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ 2019 ਦੀਆਂ ਚੋਣਾਂ ਨੂੰ ਦੇਖਦੇ ਹੋਏ ਉਨ੍ਹਾਂ ਵਲੋਂ ਇਹ ਬਿਆਨ ਦਿੱਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਹਰਸਿਮਰਤ ਜੇ ਕੁਝ ਕਰਨਾ ਚਾਹੁੰਦੇ ਹਨ ਤਾਂ ਤੁਰੰਤ ਅਸਤੀਫਾ ਦੇਣ।
ਭਾਰਤ-ਅਮਰੀਕਾ ਦੋ ਪੱਖੀ ਸਬੰਧ, ਰੂਸ ਤੇ ਚੀਨ ਨਾਲ ਭਾਰਤ ਦੇ ਸਬੰਧਾਂ ਤੋਂ ਪ੍ਰਭਾਵਿਤ ਨਹੀਂ : ਰਾਮ ਮਾਧਵ
NEXT STORY