ਗੋਨਿਆਣਾ(ਗੋਰਾ ਲਾਲ)- ਗੋਨਿਆਣਾ ਪੁਲਸ ਚੌਕੀ 'ਚ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ ਇਕ ਡਾਕਟਰ ਖਿਲਾਫ਼ ਕੇਸ ਦਰਜ ਕਰਨ ਦੀ ਖਬਰ ਹੈ। ਚੌਕੀ ਇੰਚਾਰਜ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਪਨ ਕੁਮਾਰ ਚੀਕੂ ਵਾਸੀ ਗੋਨਿਆਣਾ ਮੰਡੀ ਨੇ ਸ਼ਿਕਾਇਤ ਕੀਤੀ ਸੀ ਕਿ ਡਾ. ਤੇਜ ਸਿੰਘ ਬਰਾੜ ਮਾਲ ਰੋਡ ਵਾਸੀ ਗੋਨਿਆਣਾ ਮੰਡੀ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਹਿੰਦੂ ਦੇਵੀ-ਦੇਵਤਿਆਂ ਖਿਲਾਫ਼ ਮੰਦੀ ਸ਼ਬਦਾਵਲੀ ਵਾਲੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨਾਲ ਧਾਰਮਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਚੌਕੀ ਇੰਚਾਰਜ ਬੂਟਾ ਸਿੰਘ ਨੇ ਸ਼ਿਕਾਇਤਕਰਤਾ ਵਿਪਨ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਡਾ. ਤੇਜ ਸਿੰਘ ਬਰਾੜ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ, ਜਦਕਿ ਮੁਲਜ਼ਮ ਫਰਾਰ ਹੈ।
ਸਰਕਾਰੀ ਰਸਤੇ 'ਤੇ ਕਬਜ਼ਾ ਹੋਣ ਕਾਰਨ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦੀ ਜ਼ਮੀਨ ਬਣੀ ਬੰਜਰ
NEXT STORY