ਲੰਡਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਿਤਾਬਾਂ ਮਨੁੱਖ ਦੀਆਂ ਅਸਲੀ ਦੋਸਤ ਹੁੰਦੀਆਂ ਹਨ। ਪਰ ਕਾਫੀ ਸਮੇਂ ਤੋਂ ਬੰਦ ਪਈਆਂ ਕਿਤਾਬਾਂ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਸ਼ਖਸ ਬਾਰੇ ਦੱਸ ਰਹੇ ਹਾਂ ਜੋ ਇਕ ਪੁਰਾਣੀ ਕਿਤਾਬ ਨੂੰ ਪੜ੍ਹਦੇ ਹੀ ਕੋਮਾ ਵਿਚ ਚਲਾ ਗਿਆ ਸੀ। ਕਿਤਾਬ ਨੂੰ ਪੜ੍ਹਦੇ ਸਾਰ ਹੀ ਸ਼ਖਸ ਮੌਤ ਦੇ ਮੂੰਹ ਵਿਚ ਚਲਾ ਗਿਆ ਅਤੇ ਬਹੁਤ ਮੁਸ਼ਕਲ ਨਾਲ ਉਸ ਦੀ ਜਾਨ ਬਚਾਈ ਜਾ ਸਕੀ।
ਅਸਲ ਵਿਚ ਕਿਤਾਬ ਪੜ੍ਹਨ ਵਾਲਾ ਸ਼ਖਸ ਇੰਗਲੈਂਡ ਦਾ ਮਸ਼ਹੂਰ ਲੇਖਕ ਮਾਰਟੀਨ ਗ੍ਰੀਨਵੁੱਡ ਹੈ। ਉਹ ਇਕ ਪੁਰਾਣੀ ਕਿਤਾਬ ਪੜ੍ਹਨ ਦੇ ਚੱਕਰ ਵਿਚ ਕੋਮਾ ਵਿਚ ਚਲੇ ਗਏ ਸਨ। ਜਿਸ ਕਿਤਾਬ ਨੂੰ ਮਾਰਟੀਨ ਪੜ੍ਹ ਰਹੇ ਸਨ ਅਸਲ ਵਿਚ ਉਹ ਕਿਤਾਬ ਉਨ੍ਹਾਂ ਦੇ ਦਾਦਾ ਪਰਸੀ ਮੌਂਕਮੈਨ ਦੀ ਸੀ। ਪਰਸੀ ਮੌਂਕਮੈਨ ਆਪਣੇ ਸਮੇਂ ਦੇ ਮਸ਼ਹੂਰ ਕਲਾਕਾਰ ਅਤੇ ਮਨੋਰੰਜਨ ਕਰਨ ਵਾਲੇ ਸਨ। ਮਾਰਟੀਨ ਉਨ੍ਹਾਂ ਦੇ ਪੋਤੇ ਹਨ ਅਤੇ ਉਹ ਆਪਣੇ ਦਾਦਾ 'ਤੇ ਬਾਇਓਗ੍ਰਾਫੀ ਲਿਖ ਰਹੇ ਸਨ। ਆਪਣੀ ਇਸ ਰਿਸਰਚ ਦੌਰਾਨ ਜਦੋਂ ਉਨ੍ਹਾਂ ਨੇ ਪੁਰਾਣੇ ਦਸਤਾਵੇਜ਼ ਅਤੇ ਕਿਤਾਬਾਂ ਨੂੰ ਫਰੋਲਿਆ ਤਾਂ ਇਕ ਕਿਤਾਬ ਪੜ੍ਹਦੇ ਹੋਏ ਇਹ ਘਟਨਾ ਵਾਪਰੀ।
ਅਸਲ ਵਿਚ ਇਹ ਕਿਤਾਬ ਬੀਤੇ 100 ਸਾਲਾਂ ਤੋਂ ਬੰਦ ਸੀ, ਜਿਸ ਕਾਰਨ ਇਸ ਵਿਚ ਬੈਕਟੀਰੀਆ ਪੈਦਾ ਹੋ ਗਏ ਸਨ। ਜਿਵੇਂ ਹੀ ਮਾਰਟੀਨ ਨੇ ਇਸ ਕਿਤਾਬ ਨੂੰ ਸੁੰਘਿਆ ਤਾਂ ਇਹ ਬੈਕਟੀਰੀਆ ਸਿੱਧੇ ਉਨ੍ਹਾਂ ਦੀ ਨੱਕ ਵਿਚੋਂ ਹੁੰਦੇ ਹੋਏ ਫੇਫੜਿਆਂ ਤੱਕ ਪਹੁੰਚ ਗਏ, ਜਿਸ ਕਾਰਨ ਉਹ ਮੌਤ ਦੇ ਕਰੀਬ ਪਹੁੰਚ ਗਏ ਸਨ। ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ ਅਤੇ ਅਸਥਮਾ ਦਾ ਅਟੈਕ ਆ ਗਿਆ। ਉਹ 11 ਦਿਨ ਤੱਕ ਆਈ. ਸੀ. ਯੂ. ਵਿਚ ਰਹੇ। ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿਚ ਤਿੰਨ ਮਹੀਨਿਆਂ ਦਾ ਸਮਾਂ ਲੱਗਾ। ਠੀਕ ਹੋਣ ਮਗਰੋਂ ਉਨ੍ਹਾਂ ਨੇ ਆਪਣੀ ਕਿਤਾਬ ਨੂੰ ਪੂਰਾ ਕੀਤਾ।
ਰੋਨਾਲਡੋ ਐਂਡ ਕੰਪਨੀ ਨੇ ਬੰਨ੍ਹੇ ਜ਼ਿਦਾਨ ਦੀਆਂ ਤਾਰੀਫਾਂ ਦੇ ਪੁਲ
NEXT STORY