ਮੈਸੁਰੂ — ਕਰਨਾਟਕ ਵਿਚ ਐੱਚ.ਡੀ. ਕੋਟੇ ਤਾਲੁਕ ਦੇ ਗੋਰੂਰੂ ਪਿੰਡ ਵਿਚ ਕਾਬਿਨੀ ਨਦੀ 'ਚ ਅੱਜ ਇਕ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਪਿਤਾ ਅਤੇ ਭਰਾ ਦੀ ਵੀ ਡੁੱਬ ਕੇ ਮੌਤ ਹੋ ਗਈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਛਾਲਕਨ ਬਾਬੇ(53), ਅਜੀਤ(24) ਅਤੇ ਅਨੀਤਾ(18) ਦੇ ਤੌਰ 'ਤੇ ਕੀਤੀ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਦੇ ਤਿੰਨੋਂ ਮੈਂਬਰ ਨਦੀ ਵਿਚ ਨਹਾਉਣ ਲਈ ਗਏ ਸਨ ਅਤੇ ਅਚਾਨਕ ਅਨੀਤਾ ਡੂੰਘੇ ਪਾਣੀ ਵਿਚ ਡੁੱਬਣ ਲੱਗੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਸਦੇ ਪਿਤਾ ਅਤੇ ਭਰਾ ਦੀ ਵੀ ਮੌਤ ਹੋ ਗਈ। ਇਹ ਪਰਿਵਾਰ ਕੇਰਲ ਦਾ ਰਹਿਣ ਵਾਲਾ ਸੀ। ਤਿੰਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਸ ਵਾਲਿਆਂ ਨੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।
ਨਿਊਯਾਰਕ ਦੀਆਂ ਸੜਕਾਂ 'ਤੇ ਰੈੱਡ ਡਰੈੱਸ 'ਚ ਕਹਿਰ ਢਾਹੁੰਦੀ ਦਿਖੀ ਦੇਸੀ ਗਰਲ
NEXT STORY