ਸਿਡਨੀ— ਆਸਟ੍ਰੇਲੀਆ ਵਿਚ ਪਾਏ ਜਾਣ ਵਾਲੇ ਮਾਰਸਿਊਪਾਈਲ (ਚੂਹੇ ਨਾਲ ਮੇਲ ਖਾਂਦੇ) ਨਸਲ ਦੇ 2 ਨਰ ਮੈਰਾਥਨ ਸੈਕਸ ਸੈਸ਼ਨ ਤੋਂ ਬਾਅਦ ਮਰ ਗਏ। ਆਸਟ੍ਰੇਲੀਆ ਦੀਆਂ ਰੋਜ਼ਾਨਾ ਅਖਬਾਰਾਂ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਵਿਗਿਆਨੀਆਂ ਨੇ ਇਨ੍ਹਾਂ ਨੂੰ ਹੁਣ ਅਲੋਪ ਹੋਣ ਕੰਢੇ ਜੀਵ ਦੀ ਸ਼੍ਰੇਣੀ ਵਿਚ ਰੱਖਣ ਦਾ ਫੈਸਲਾ ਕੀਤਾ ਹੈ। ਵਿਗਿਆਨੀਆਂ ਦਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਇਹ ਇਸ ਨਸਲ ਦੇ ਜੀਵ ਨੂੰ ਬਚਾ ਕੇ ਰੱਖਿਆ ਜਾਵੇ।
2013 ਵਿਚ ਪਹਿਲੀ ਵਾਰ ਇਸ ਨਸਲ ਦੇ ਜੀਵਾਂ ਦੀ ਖੋਜ ਕੀਤੀ ਗਈ। ਕਾਲੀ ਪੂੰਛ ਅਤੇ ਭੂਰੇ ਰੰਗ ਦੇ ਸਰੀਰ ਵਾਲੇ ਇਸ ਜੀਵ ਦੀ ਖਾਸੀਅਤ ਹੈ ਕਿ ਇਹ ਬਹੁਤ ਵੱਧ ਸੈਕਸ ਵਿਚ ਰੁਚੀ ਰੱਖਦੇ ਹਨ। ਸੈਕਸ ਦੀ ਵੱਧ ਰੁਚੀ ਕਾਰਨ ਕਈ ਵਾਰ ਇਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ ਅਤੇ ਇਸੇ ਕਾਰਨ ਇਨ੍ਹਾਂ ਦੇ ਸੈਕਸ ਰੁਝਾਨ ਕਾਰਨ ਵਿਗਿਆਨੀ ਇਸ ਨੂੰ ਸੁਸਾਈਡ ਕਰਨ ਵਰਗਾ ਮੰਨਦੇ ਹਨ। ਇਸ ਨਸਲ ਕੋਲ ਦਿਨ ਵਿਚ 14 ਘੰਟੇ ਤੱਕ ਸੈਕਸ ਕਰਦੇ ਰਹਿਣ ਦੀ ਸਮਰੱਥਾ ਹੈ।
ਕਵੀਂਸਲੈਂਡ ਯੂਨੀਵਰਸਿਟੀ ਦੇ ਵਿਗਿਆਨੀ ਐਂਡ੍ਰਿਊ ਬੇਕਰ ਦਾ ਕਹਿਣਾ ਹੈ ਕਿ ਸੈਕਸ ਲਈ ਇਨ੍ਹਾਂ ਦੀ ਭੁੱਖ ਹੱਦ ਤੋਂ ਵੱਧ ਹੁੰਦੀ ਹੈ। ਇਸ ਕਾਰਨ ਇਹ ਲੋਕ ਹਮੇਸ਼ਾ ਇਕ ਪਾਰਟਨਰ ਤੋਂ ਬਾਅਦ ਦੂਜੇ ਪਾਰਟਨਰ ਦੀ ਭਾਲ ਵਿਚ ਸੈਕਸ ਲਈ ਉਤਸੁਕ ਰਹਿੰਦੇ ਹਨ। ਇਸ ਕਾਰਨ ਇਹ ਪੂਰੀ ਪ੍ਰਕਿਰਿਆ ਬਹੁਤ ਵੱਧ ਥਕਾ ਦੇਣ ਵਾਲੀ ਹੁੰਦੀ ਹੈ ਅਤੇ ਇਸ ਦਾ ਬੁਰਾ ਪ੍ਰਭਾਵ ਇਨ੍ਹਾਂ ਦੇ ਉੱਪਰ ਵੀ ਰਹਿੰਦਾ ਹੈ। ਕਈ ਵਾਰ ਤਾਂ ਇਸ ਕਾਰਨ ਇਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ।
ਥਾਣੇਦਾਰ ਭਰਤੀ ਕਰਵਾਉਣ ਦੇ ਨਾਂ ’ਤੇ 4 ਲੱਖ 95 ਹਜ਼ਾਰ ਠੱਗੇ
NEXT STORY